ਅੰਦਰੂਨੀ ਸਤ•ਾ 'ਚ ਪੈ ਰਹੀਆਂ ਹਨ ਤਰੇੜਾਂ

ਵਾਸ਼ਿੰਗਟਨ, 15 ਮਈ (ਹਮਦਰਦ ਸਮਾਚਾਰ ਸੇਵਾ): ਨਾਸਾ ਦੇ ਪੁਲਾੜ ਲੂਨਰ ਰੀਕਾੱਨਿਸੇਂਸ ਆਰਬੀਟਰ (ਐਲਆਰਓ) ਤੋਂ ਪ੍ਰਾਪਤ ਤਸਵੀਰਾਂ ਤੋਂ ਪਤਾ ਲੱਗਿਆ ਹੈ ਕਿ ਧਰਤੀ ਦਾ ਉਪਗ੍ਰਹਿ ਚੰਦ ਲਗਾਤਾਰ ਸੁੰਗੜ ਰਿਹਾ ਹੈ। ਅਜਿਹਾ ਹੋਣ ਨਾਲ ਉਸ ਦੀ ਸਤ•ਾ 'ਤੇ ਤਰੇੜਾਂ ਆ ਰਹੀਆਂ ਹਨ ਅਤੇ ਭੂਚਾਲ ਆ ਰਹੇ ਹਨ। ਇਸ ਦਾ ਕਾਰਨ ਚੰਦ ਦੇ ਅੰਦਰੂਨੀ ਹਿੱਸੇ ਦਾ ਠੰਡੇ ਹੋਣਾ ਦੱਸਿਆ ਜਾ ਰਿਹਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦੇ ਚਲਦਿਆਂ ਪਿਛਲੇ ਲੱਖਾਂ ਸਾਲਾਂ ਦੌਰਾਨ ਚੰਦ ਕਰੀਬ 150 ਫੁੱਟ ਸੁੰਗੜ ਗਿਆ ਹੈ। 12 ਹਜ਼ਾਰ ਤੋਂ ਜ਼ਿਆਦਾ ਤਸਵੀਰਾਂ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਚੰਦ ਦੇ ਉਤਰੀ ਧਰੁਵ ਕੋਲ ਲੂਨਰ ਬੇਸਿਨ ਮਾਰੇ ਫ੍ਰਿਗੋਰਿਸ 'ਚ ਦਰਾੜ ਪੈ ਰਹੀ ਹੈ ਅਤੇ ਇਹ ਆਪਣੀ ਥਾਂ ਤੋਂ ਖਿਸਕ ਰਹੀ ਹੈ। ਚੰਦ 'ਤੇ ਕਈ ਵਿਸ਼ਾਲ ਬੇਸਿਨਾਂ ਵਿੱਚੋਂ ਮਾਰੇ ਫ੍ਰਿਗੋਰਿਸ ਇੱਕ ਹੈ।  ਜਿਓਲੋਜੀਕਲ ਨਜ਼ਰੀਏ ਨਾਲ ਇਨ•ਾਂ ਬੇਸਿਨਾਂ ਨੂੰ ਮ੍ਰਿਤਕ ਮੰਨਿਆ ਜਾਂਦਾ ਹੈ। ਸਾਡੀ ਧਰਤੀ ਦੀ ਤਰ•ਾਂ ਚੰਦ 'ਤੇ ਕੋਈ ਟੈਕਟੋਨਿਕ ਪਲੇਟ ਨਹੀਂ ਹੈ। ਇਸ ਦੇ ਬਾਵਜੂਦ ਇਸ 'ਤੇ ਟੈਕਟੋਨਿਕ ਗਤੀਵਿਧੀ ਹੁੰਦੀ ਹੈ। ਇਸ ਗਤੀਵਿਧੀ ਦੇ ਚਲਦਿਆਂ ਚੰਦ ਦਾ ਅੰਦਰੂਨੀ ਹਿੱਸਾ ਉਸ ਸਮੇਂ ਦੇ ਮੁਕਾਬਲੇ ਹੋਲੀ ਹੋਲੀ ਗਰਮੀ ਖੋ ਰਿਹਾ ਹੈ ਜਦ ਕਿ ਕਰੀਬ ਸਾਢੇ ਚਾਰ ਅਰਬ ਸਾਲ ਪਹਿਲਾਂ ਚੰਦ ਹੌਂਦ 'ਚ ਆਇਆ ਸੀ। ਨੇਚਰ ਜਿਓਸਾਇੰਸ 'ਚ ਪ੍ਰਕਾਸ਼ਿਤ ਅਧਿਐਨ ਅਨੁਸਾਰ, ਅਪੋਲੋ ਮਿਸ਼ਨ ਵਲੋਂ ਚੰਦ 'ਤੇ ਰਿਕਾਰਡ ਕੀਤੇ ਗਏ ਭੂਚਾਲਾਂ ਦੇ ਝਟਕਿਆਂ 'ਤੇ ਧਿਆਨ ਦਿੱਤਾ ਗਿਆ। ਅਪੋਲੋ ਦੇ ਪੁਲਾੜ ਯਾਤਰੀਆਂ ਨੇ ਬੀਤੀ ਸਦੀ ਦੇ ਸੱਤਵੇਂ ਅਤੇ ਅੱਠਵੇਂ ਦਹਾਕਿਆਂ 'ਚ ਚੰਦ 'ਤੇ ਭੂਚਾਲ ਦੀਆਂ ਗਤੀਵਿਧੀਆਂ ਨੂੰ ਪਹਿਲੀ ਵਾਰ ਮਾਪਿਆ ਸੀ। ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ 'ਚ ਭੂਗੋਲਿਕ ਵਿਗਿਆਨ ਦੇ ਅਸਿਸਟੈਂਟ ਪ੍ਰੋਫ਼ੈਸਰ ਨਿਕੋਲਸ ਸ਼ਿਮਰ ਨੇ ਕਿਹਾ ਕਿ ਇਸ ਦੀ ਪੂਰੀ ਸੰਭਾਵਨਾ ਹੈ ਕਿ ਚੰਦ 'ਤੇ ਜਿਓਲੋਜੀਕਲ ਗਤੀਵਿਧੀਆਂ ਅੱਜ ਵੀ ਜਾਰੀ ਹੋ ਸਕਦੀਆਂ ਹਨ। ਇਸ ਲਈ ਇਹ ਸੋਚਣਾ ਦਿਲਚਸਪ ਹੈ ਕਿ ਇਨ•ਾਂ ਗਤੀਵਿਧੀਆਂ ਦੇ ਚਲਦਿਆਂ ਚੰਦ 'ਤੇ ਹੁਣ ਵੀ ਭੂਚਾਲ ਆ ਰਹੇ ਹਨ। ਐਲਆਰਓ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਰੋਬੋਟਿਕ ਸਪੇਸਸ਼ਿੱਪ ਹੈ। ਇਹ ਚੰਦ ਦਾ ਚੱਕਰ ਲਾ ਰਿਹਾ ਹੈ। ਇਸ ਸਪੇਸ ਸ਼ਿੱਪ ਨੂੰ 18 ਜੂਨ 2009 ਨੂੰ ਲਾਂਚ ਕੀਤਾ ਗਿਆ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.