ਦਵਾਈਆਂ ਦੀਆਂ ਕੀਮਤਾਂ ਫ਼ਿਕਸ ਕਰਨ ਦਾ ਲੱਗਾ ਦੋਸ਼

ਅਮਰੀਕਾ,15 ਮਈ (ਹਮਦਰਦ ਸਮਾਚਾਰ ਸੇਵਾ): ਡਾਕਟਰ ਰੇਡੀਜ, ਵਰਕਹਾਰਟ, ਓਰੋਬਿੰਦੋ ਅਤੇ ਗਲੇਨਮਾਰਕ ਵਰਗੀਆਂ ਦਵਾਈਆਂ ਬਣਾਉਣ ਵਾਲੀਆਂ ਵੱਡੀਆਂ ਭਾਰਤੀ ਫ਼ਾਰਮਾ ਕੰਪਨੀਆਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਰੱਦ ਕੀਤਾ ਹੈ। ਇਨ•ਾਂ ਵੱਡੀਆਂ ਫ਼ਾਰਮਾ ਕੰਪਨੀਆਂ 'ਤੇ ਅਮਰੀਕਾ 'ਚ ਐਂਟੀ ਟਰੱਸਟ ਦਾ ਮੁਕੱਦਮਾ ਦਰਜ ਹੋਇਆ ਹੈ। ਮੰਗਲਵਾਰ ਨੂੰ ਇਨ•ਾਂ ਕੰਪਨੀਆਂ ਨੇ ਕੀਮਤਾਂ ਨੂੰ ਫਿਕਸ ਕਰ ਕੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਹ ਘਰੇਲੂ ਮੈਡੀਸਨ ਨਿਰਮਾਤਾ ਕੰਪਨੀਆਂ 21 ਨਾਰਮਲ ਮੈਡੀਸਨ ਕੰਪਨੀਆਂ ਅਤੇ 15 ਹੋਰ ਵਿਅਕਤੀਗਤ ਕੰਪਨੀਆਂ ਵਿੱਚੋਂ ਹਨ ਜਿਨ•ਾਂ ਵਿਰੁਧ ਅਮਰੀਕਾ ਦੇ 49 ਰਾਜਾਂ ਦੇ ਅਟਾਰਨੀ ਜਨਰਲ, ਪਿਊਟਰੋ ਰਿਕੋ ਦੇ ਕਾਮਨਵੈਲਥ ਅਤੇ ਕੋਲੰਬੀਆ ਜ਼ਿਲ•ੇ ਨੇ ਅਮਰੀਕੀ ਡਿਸਟ੍ਰਕਟ ਕੋਰਟ 'ਚ 116 ਦਵਾਈਆਂ ਦੇ ਸੰਬੰਧ 'ਚ ਸ਼ਿਕਾਇਤ ਦਰਜ ਕੀਤੀ ਸੀ। ਕੰਪਨੀਆਂ 'ਤੇ ਕੀਮਤਾਂ ਨੂੰ ਫ਼ਿਕਸ ਕਰਨ ਅਤੇ ਗ੍ਰਾਹਕਾਂ ਨੂੰ ਵੰਡਣ ਲਈ ਐਂਟੀ ਟਰੱਸਟ ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ ਲੱਗਿਆ ਹੈ। ਸਟਾਕ ਐਕਸਚੇਂਜਾਂ ਨੂੰ ਵੱਖ-ਵੱਖ ਸਪੱਸ਼ਟੀਕਰਨ 'ਚ ਕੰਪਨੀਆਂ ਨੇ ਇਸ ਪ੍ਰਕਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਹੈ ਕਿ ਉਹ ਮਾਮਲੇ 'ਚ ਖੁਦ ਨੂੰਬਚਾਉਣ ਲਈ ਖੜੇ ਰਹਿਣਗੇ। ਡਾਕਟਰ ਰੇਡੀਜ ਨੇ ਕਿਹਾ ਹੈ ਕਿ ਅਸੀਂ ਇਨ•ਾਂ ਦੋਸ਼ਾਂ ਦਾ ਪੂਰੀ ਤਰ•ਾਂ ਨਾਲ ਵਿਰੋਧ ਕਰਾਂਗੇ ਅਤੇ ਡਿਸਟ੍ਰਿਕਟ ਕੋਰਟ 'ਚ ਇਸ ਦੇ ਲਈ ਕੰਮ ਕਰ ਰਹੇ ਹਾਂ। ਕੰਪਨੀ ਨੇ ਕਿਹਾ ਹੈ ਕਿ ਉਸ ਦੀ ਅਮਰੀਕੀ ਸਹਾਇਕ ਕੰਪਨੀ ਦਾ ਓਵਰਰਚਿੰਗ ਕਾਂਸਪੀਰੇਸੀ ਲਈ ਪੰਜ ਜੇਨੇਰਿਕ ਮੈਡੀਸਨਾਂ ਨੂੰ ਲੈ ਕੇ ਖ਼ਾਸ ਤੌਰ 'ਤੇ ਨਾਮ ਲਿਆ ਗਿਆ ਹੈ। ਜਿਨ•ਾਂ ਵਿੱਚੋਂ ਦਵਾਈਆਂ ਦੇ ਨਾਮ ਸਿਪ੍ਰੋਫ਼ਲੋਕਸਾਸਿਨ, ਐਚਸੀਐਨ ਟੈਬਲੇਟ, ਗਿਲਮਪਿਰਾਈਡ ਟੈਬਲੇਟ, ਆਕਸਾਪੈਰੋਜਿਨ ਟੈਬਲੇਟ, ਪੈਰਿਕਲਸਿਟੋਲ ਅਤੇ ਟੀਜੇਨਿਡਾਈਨ ਆਦਿ ਹਨ। ਕੰਪਨੀ ਨੇ ਇਸ ਦੇ ਅੱਗੇ ਕਿਹਾ ਹੈ ਕਿ ਵਰਤਮਾਨ 'ਚ ਇਸ ਤਰ•ਾਂ ਨਾਲ ਕੰਪਨੀ ਦੇ ਸੰਚਾਲਨ 'ਚ ਕਿਸੀ ਤਰ•ਾਂ ਦਾ ਪ੍ਰਭਾਵ ਨਹੀਂ ਹੋਵੇਗਾ ਅਤੇ ਅੱਗੇ ਵੀ ਸਭ ਕੁਝ ਠੀਕ ਹੁੰਦਾ ਰਹੇਗਾ। ਕੰਪਨੀ ਨੇ ਇੱਕ ਨਿਊਜ਼ ਆਰਟੀਕਲ 'ਚ ਸਟਾਕ ਐਕਸਚੇਂਜਾਂ ਨੂੰ ਆਪਣੀ ਸਪੱਸ਼ਟੀਕਰਨ 'ਚ ਕਿਹਾ ਹੈ ਕਿ ਇਸ ਤਰ•ਾਂ ਦੇ ਦੋਸ਼ ਬੇਬੁਨਿਆਦ ਹੈ ਅਤੇ ਸਾਡੀਆਂ ਸਹਾਇਕ ਕੰਪਨੀਆਂ ਇਸ ਤਰ•ਾਂ ਦੇ ਦੋਸ਼ਾਂ ਦੇ ਖ਼ਿਲਾਫ਼ ਖੜੀ ਰਹੇਗੀ।  ਵਾਕਹਾਰਟ ਨੇ ਕਿਹਾ ਹੈ ਕਿ ਐਂਟੀ ਟਰੱਸਟ ਐਕਸ਼ਨ ਕਈ ਜੇਨੇਰਿਕ ਦਵਾਈਆਂ ਦੀ ਕੀਮਤ 'ਚ ਵਾਧਾ ਕਰਨ ਦਾ ਹੈ। ਕੰਪਨੀ ਨੇ ਇਸ ਤਰ•ਾਂ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ ਅਤੇ ਇਸ ਮਾਮਲੇ ਵਿਰੁਧ ਸਖ਼ਤੀ ਨਾਲ ਬਚਾਅ ਕਾਰਜ ਵਿੱਚ ਜੁੱਟ ਗਈ ਹੈ।

ਹੋਰ ਖਬਰਾਂ »