ਇਸਲਾਮਾਬਾਦ, 16 ਮਈ, (ਹ.ਬ.) : ਫਰਜ਼ੀ ਵਿਆਹ ਕਰਕੇ ਪਾਕਿਸਤਾਨੀ ਲੜਕੀਆਂ ਨੂੰ ਚੀਨ ਵਿਚ ਤਸਕਰੀ ਕਰਕੇ ਲਿਆਏ ਜਾਣ ਦੀ ਖ਼ਬਰਾਂ ਦੇ ਵਿਚ ਇੱਥੇ ਚੀਨੀ ਦੂਤਘਰ ਨੇ 90 ਪਾਕਿਸਤਾਨੀ ਦੁਲਹਨਾਂ ਦੇ ਵੀਜ਼ੇ 'ਤੇ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਵਿਚ ਚੀਨ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਲਿਜਿਆਨ ਝਾਓ ਨੇ ਦੱਸਿਆ ਕਿ ਇਸ ਸਾਲ ਚੀਨ ਦੇ ਨਾਗਰਿਕਾਂ ਦੇ 140 ਬਿਨੈ ਪੱਤਰ ਮਿਲੇ ਹਨ ਜੋ ਅਪਣੀ ਪਾਕਿਸਤਾਨੀ ਦੁਲਹਨਾਂ ਦੇ ਲਈ ਵੀਜ਼ੇ ਚਾਹੁੰਦੇ ਹਨ। 
ਐਕਸਪ੍ਰੈਸ ਟ੍ਰਿਬਿਊਨ ਨੇ ਝਾਓ ਦੇ ਹਵਾਲੇ ਤੋਂ ਦੱਸਿਆ ਕਿ  ਵੀਜ਼ੇ ਦੇ 50 ਬਿਨੈ ਪੱਤਰ ਮਨਜ਼ੂਰ ਕੀਤੇ ਗਏ ਹਨ ਜਦ ਕਿ ਬਾਕੀ  ਸਵੀਕਾਰ ਨਹੀਂ ਕੀਤੇ ਗਏ। ਦੂਤਘਰ ਨੂੰ 2018 ਵਿਚ ਅਜਿਹੇ 142 ਬਿਨੈ ਪੱਤਰ ਮਿਲੇ ਸੀ। ਪਾਕਿਸਤਾਨ ਸਰਕਾਰ ਨੇ ਹਾਲ ਵਿਚ ਸੰਘੀ ਜਾਂਚ ਏਜੰਸੀ ਨੂੰ ਆਦੇਸ਼ ਦਿੱਤਾ ਕਿ ਉਹ ਵਿਆਹ ਦਾ ਝਾਂਸਾ ਦੇ ਕੇ ਪਾਕਿਸਤਾਨੀ ਲੜਕੀਆਂ ਦੀ ਚੀਨ ਵਿਚ ਤਸਕਰੀ ਕਰਨ ਵਿਚ ਸ਼ਾਮਲ ਗਿਰੋਹਾਂ ਦੇ ਖ਼ਿਲਾਫ਼ ਕਾਰਵਾਈ ਕਰੇ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਵਿਆਹ ਕਰਾਉਣ ਵਾਲੇ ਨਾਜਾਇਜ਼ ਕੇਂਦਰ ਈਸਾਈ ਭਾਈਚਾਰੇ ਦੀ ਗਰੀਬ ਲੜਕੀਆਂ ਨੂੰ ਪਾਕਿਸਤਾਨ  ਜਾਣ ਵਾਲੇ ਚੀਨੀ ਮਰਦਾਂ ਨਾਲ ਵਿਆਹ ਦੇ ਜ਼ਰੀਏ ਪੈਸੇ ਅਤੇ ਚੰਗੇ ਜੀਵਨ ਦਾ ਲਾਲਚ ਦਿੰਦ ਹਨ। ਇਹ ਕੇਂਦਰ ਚੀਨੀ ਮਰਦਾਂ ਦੇ ਫਰਜ਼ੀ ਦਸਤਾਵੇਜ਼ਾਂ ਵਿਚ ਉਨ੍ਹਾਂ ਈਸਾਈ ਜਾਂ ਮੁਸਲਮਾਨਾਂ ਦਿਖਾਉਂਦੇ ਹਨ। ਜ਼ਿਆਦਾਤਰ ਲੜਕੀਆਂ ਕਥਿਤ ਤੌਰ 'ਤੇ ਮਨੁੱਖੀ ਤਸਕਰੀ ਦੀ ਸ਼ਿਕਾਰ ਬਣ ਗਈਆਂ ਹਨ ਜਾਂ ਦੇਹ ਵਪਾਰ ਵਿਚ ਧੱਕ ਦਿੱਤੀਆਂ ਗਈਆਂ ਹਨ।
ਚੀਨੀ ਡਿਪਲੋਮੈਟ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਦੇ ਵਿਚ ਹੋਣ ਵਾਲੇ ਵਿਆਹਾਂ ਦੀ ਗਿਣਤੀ ਵਿਚ ਅਚਾਨਕ ਵਾਧੇ  ਨੂੰ ਦੇਖ ਕੇ ਅਧਿਕਾਰੀ ਚੌਕਸ ਹੋ ਗਏ ਅਤੇ ਅਸੀਂ ਅਪਣੇ ਪਾਕਿਸਤਾਨੀ ਹਮਰੁਤਬਿਆਂ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਝਾਓ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਵਿਚ ਤੱਥਾਂ ਨੂੰ ਤੋੜਿਆ ਮਰੋੜਿਆ ਗਿਆ ਹੈ। ਕਿਉਂਕਿ ਇਸ ਗੱਲ ਦਾ ਸਬੂਤ ਨਹਂੀਂ ਕਿ ਮਹਿਲਾਵਾ ਨੂੰ ਦੇਹ ਵਪਾਰ ਵਿਚ ਧੱਕਿਆ ਗਿਆ। ਰਿਪੋਰਟ ਮੁਤਾਬਕ ਡਿਪਲੋਮੈਟ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸਾਰੇ ਵਿਆਹ ਫਰਜ਼ੀ ਹਨ। ਉਨ੍ਹਾਂ ਕਿਹਾ ਕਿ ਚੀਨ ਵਿਚ ਪਾਕਿਸਤਾਨੀ ਮਹਿਲਾਵਾਂ ਨੂੰ ਉਨ੍ਹਾਂ ਦੇ ਪਤੀਆਂ ਦੁਆਰਾ ਪ੍ਰੇਸ਼ਾਨ ਕੀਤੇ ਜਾਣ ਦੇ ਸਬੰਧ ਵਿਚ ਕੁਝ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ।

ਹੋਰ ਖਬਰਾਂ »