ਆਬੂਧਾਬੀ, 16 ਮਈ, (ਹ.ਬ.) : ਐਲੀਟਾਲੀਆ ਦੀ ਨਵੀਂ ਦਿੱਲੀ ਤੋਂ ਮਿਲਾਨ ਜਾ ਰਹੀ ਫਲਾਈਟ ਵਿਚ ਇੱਕ ਭਾਰਤੀ ਦੀ ਮੌਤ ਹੋ ਗਈ। ਸਾਊਦੀ ਅਰਬ ਵਿਚ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਜਾਣਕਾਰੀ ਭਾਰਤੀ ਦੂਤਘਰ ਦੇ ਅਧਿਕਾਰੀ  ਨੇ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ 52 ਸਾਲਾ ਕੈਲਾਸ਼ ਚੰਦਰ ਸੈਣੀ ਰਾਜਸਥਾਨ ਦੇ ਰਹਿਣ ਵਾਲੇ ਸੀ। ਉਹ ਅਪਣੇ 26 ਸਾਲਾ ਬੇਟੇ ਹੀਰਾ ਲਾਲ ਦੇ ਨਾਲ ਯਾਤਰਾ ਕਰ ਰਹੇ ਸੀ। ਦੂਤਘਰ ਦੇ ਸਲਾਹਕਾਰ ਐਮ. ਰਾਜਮੁਰੂਗਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸੋਮਵਾਰ ਰਾਤ ਆਬੂਧਾਬੀ ਕੌਮਾਂਤਰੀ ਏਅਰਪੋਰਟ 'ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਉਨ੍ਹਾਂ ਦੀ ਲਾਸ਼ ਨੂੰ ਮਾਫਰਕ ਹਸਪਤਾਲ ਲੈ ਜਾਇਆ ਗਿਆ। ਸਾਰੀ  ਕਾਰਵਾਈ ਪੂਰੀ ਕਰ ਲਈ ਗਈ ਹੈ। 
 

ਹੋਰ ਖਬਰਾਂ »

ਹਮਦਰਦ ਟੀ.ਵੀ.