ਨਵੀਂ ਦਿੱਲੀ, 16 ਮਈ, (ਹ.ਬ.) : ਇੰਡੀਅਨ ਏਅਰ ਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਜਦੋਂ ਪਾਕਿਸਤਾਨ ਦੀ ਹਿਰਾਸਤ  ਵਿਚ ਸੀ ਤਾਂ ਉਨ੍ਹਾਂ ਇਸਲਾਮਾਬਾਦ ਤੋਂ ਰਾਵਲਪਿੰਡੀ ਲੈ ਜਾਇਆ ਗਿਆ ਸੀ। ਉਹ ਕਰੀਬ 4 ਘੰਟੇ ਹੀ ਪਾਕਿਸਤਾਨ ਆਰਮੀ ਦੀ ਹਿਰਾਸਤ ਵਿਚ ਸੀ ਅਤੇ ਕਰੀਬ 40 ਘੰਟੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੇ ਉਨ੍ਹਾਂ ਕੋਲੋਂ ਪੁਛਗਿੱਛ ਕੀਤੀ, ਟਾਰਚਰ ਕੀਤਾ ਅਤੇ ਭਾਰਤ ਦੀ ਖੁਫ਼ੀਆ ਏਜੰਸੀ ਰਾਅ ਨੂੰ ਲੈ ਕੇ ਕਈ ਟਿੱਪਣੀਆਂ ਵੀ ਕੀਤੀਆਂ।
ਡਿਫੈਂਸ ਮਨਿਸਟਰ ਦੇ ਸੂਤਰਾਂ ਮੁਤਾਬਕ, ਪਾਕਿਸਤਾਨ ਦੇ ਲੜਾਕੂ ਜਹਾਜ਼ ਐਫ 16 ਨੂੰ ਡੇਗਣ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਦਾ ਜਹਾਜ਼ ਜਦ ਪਾਕਿਸਤਾਨ ਵਿਚ ਡਿੱਗਿਆ ਤਾਂ  ਪਹਿਲਾਂ ਅਭਿਨੰਦਨ ਇਸਲਾਮਾਬਾਦ ਵਿਚ ਪਾਕਿਸਤਾਨ ਆਰਮੀ ਦੀ ਹਿਰਾਸਤ ਵਿਚ ਸੀ ਲੇਕਿਨ ਇੱਥੇ ਕਰੀਬ ਉਹ 4 ਘੰਟੇ ਹੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਆਈਐਸਆਈ ਦੇ ਲੋਕ ਇਸਲਾਮਾਬਾਦ ਤੋਂ ਰਾਵਲਪਿੰਡੀ ਲੈ ਗਏ, ਜਿੱਥੇ ਆਈਐਸਆਈ ਦੇ ਇਨਵੈਸਟੀਗੇਸ਼ਨ ਸੈੱਲ ਨੇ ਉਨ੍ਹਾਂ ਕਰੀਬ 40 ਘੰਟੇ ਸਟਰੌਂਗ ਰੂਮ ਵਿਚ ਰੱਖਿਆ। ਉਥੇ ਉਨ੍ਹਾਂ ਟਾਰਚਰ ਕੀਤਾ ਗਿਆ ਅਤੇ ਜਾਣਕਾਰੀ  ਕੱਢਣ ਦੀ ਕੋਸ਼ਿਸ਼ ਕੀਤੀ ਗਈ।
ਇਸ ਦੌਰਾਨ ਲਗਾਤਾਰ ਉਨ੍ਹਾਂ ਦੀ ਅੱਖਾਂ ਵਿਚ ਪੱਟੀ ਬੰਨ੍ਹ ਕੇ ਰੱਖੀ ਗਈ ਸੀ। ਸੂਤਰਾਂ ਮੁਤਾਬਕ, ਅਭਿਨੰਦਨ ਨੇ ਇੰਡੀਅਨ ਏਅਰ ਫੋਰਸ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਬਸ ਇਹ ਸਮਝ ਆ ਰਿਹਾ ਸੀ ਕਿ ਉਨ੍ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਇਆ ਜਾ ਰਿਹਾ ਹੈ ਅਤੇ ਉਹ ਜਗ੍ਹਾ ਦੇਖ ਨਹੀਂ ਪਾ ਰਹੇ ਸੀ ਕਿਉਂਕਿ ਅੱਖਾਂ 'ਤੇ ਪੱਟੀ ਬੰਨ੍ਹੀ ਗਈ ਸੀ। 
ਸੂਤਰਾਂ ਨੇ ਦੱਸਿਆ ਕਿ ਅਭਿਨੰਦਨ ਮੁਤਾਬਕ, ਉਹ ਜਿੰਨੇ ਸਮੇਂ ਪਾਕਿਸਤਾਨ ਆਰਮੀ ਦੀ ਹਿਰਾਸਤ ਵਿਚ ਸੀ, ਤਦ ਉਨ੍ਹਾਂ ਦੇ ਨਾਲ ਕਮੋਬੇਸ਼ ਸਹੀ ਤਰੀਕੇ ਨਾਲ ਵਰਤਾਅ ਕੀਤਾ ਗਿਆ, ਲੇਕਿਨ ਆਈਐਸਆਈ ਨੇ ਉਨ੍ਹਾਂ ਕੋਲੋਂ ਜਾਣਕਾਰੀ ਕਢਾਉਣ ਦੇ ਲਈ ਉਨ੍ਹਾਂ ਹਰ ਤਰੀਕੇ ਨਾਲ ਟਾਰਚਰ ਕੀਤਾ। 
ਸੂਤਰਾਂ ਮੁਤਾਬਕ ਅਭਿਨੰਦਨ ਨੇ ਇਹ ਵੀ ਦੱਸਿਆ ਕਿ  ਉਨ੍ਹਾਂ ਕੋਲੋਂ ਪੁਛਗਿੱਛ ਦੌਰਾਨ ਇਹ ਵੀ ਕਿਹਾ ਗਿਆ ਕਿ ਉਹ ਬੇਸ਼ੱਕ ਹੀ ਅਪਣੇ ਬਾਰੇ ਵਿਚ ਕੁਝ ਜਾਣਕਾਰੀ ਨਹੀਂ ਦੇ ਰਹੇ ਹੋਣ ਲੇਕਿਨ ਇੰਡੀਅਨ ਮੀਡੀਆ ਦੇ ਜ਼ਰੀਏ ਉਨ੍ਹਾਂ ਉਨ੍ਹਾਂ ਦੇ ਪਰਿਵਾਰ ਤੋਂ ਲੈ ਕੇ ਉਨ੍ਹਾਂ ਦੇ ਪਿਤਾ ਦੇ ਰਿਟਾਇਰਡ ਏਅਰ ਫੋਰਸ ਅਫ਼ਸਰ ਹੋਣ ਅਤੇ ਉਨ੍ਹਾਂ ਦੇ ਘਰ ਦੇ ਪਤੇ ਤੱਕ ਸਾਰੀ ਜਾਣਕਾਰੀ ਮਿਲ ਗਈ ਹੈ। 
ਪਾਕਿਸਤਾਨ ਨੇ ਅਭਿਨੰਦਨ ਦਾ ਜਿਹੜਾ ਚਾਹ ਵਾਲਾ ਵੀਡੀਓ ਰਿਲੀਜ਼ ਕੀਤਾ ਉਸ ਬਾਰੇ ਵਿਚ ਅਭਿਨੰਦਨ ਨੇ ਦੱਸਿਆ ਕਿ ਉਹ ਵੀਡੀਓ ਸਹੀ ਹੈ ਜਿਸ ਵਿਚ ਕਹਿ ਰਹੇ ਹਨ, ਦ ਟੀ ਇਜ ਫਨਟੈਸਟਿਕ। ਹਾਲਾਂਕਿ ਅਭਿਨੰਦਨ ਨੇ ਦੂਜੇ ਵੀਡੀਓ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਉਹ ਫਰਜ਼ੀ ਵੀਡੀਓ ਹੈ। 

ਹੋਰ ਖਬਰਾਂ »