ਪਤਨੀ , ਸੱਸ ਤੇ ਸਹੁਰੇ 'ਤੇ ਧੋਖਾਧੜੀ ਦਾ ਕੇਸ ਦਰਜ
ਮੋਗਾ, 16 ਮਈ, (ਹ.ਬ.) : ਵਿਦੇਸ਼ ਜਾਣ ਦੀ ਚਾਹਤ ਵਿਚ ਨੌਜਵਾਨ ਨੇ ਵਿਆਹ ਤੋਂ ਲੈ ਕੇ ਪਤਨੀ ਦੀ ਪੜ੍ਹਾਈ ਅਤੇ ਵਿਦੇਸ਼ ਜਾਣ 'ਤੇ 25 ਲੱਖ ਖ਼ਰਚੇ ਲੇਕਿਨ ਵਿਦੇਸ਼ ਜਾਣ ਤੋਂ ਬਾਅਦ ਪਤਨੀ ਨੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਥੇ ਜਾ ਕੇ ਦੂਜਾ ਵਿਆਹ ਕਰਵਾ ਲਿਆ। ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਪਤਨੀ ਰੁਪਿੰਦਰ ਕੌਰ, ਸੱਸ ਗੁਰਬਖਸ਼ ਕੌਰ ਅਤੇ ਸਹੁਰਾ ਬਲਵੀਰ ਸਿੰਘ 'ਤੇ ਧੋਖਾਧੜੀ ਅਤੇ ਗਬਨ ਦਾ ਕੇਸ ਦਰਜ ਕਰਕੇ ਮੁਲਜ਼ਮ ਸਹੁਰੇ ਬਲਵੀਰ ਸਿੰਘ ਨੂੰ  ਗ੍ਰਿਫਤਾਰ ਕਰ ਲਿਆ। ਥਾਣਾ ਸਦਰ ਦੇ ਏਐਸਆਈ ਜਗਸੀਰ ਸਿੰਘ ਨੇ ਦੱਸਿਆ ਕਿ ਪਿੰਡ ਡਰੌਲੀ ਭਾਈ ਦੇ ਜਸਪ੍ਰੀਤ ਸਿੰਘ ਨੇ ਡੇਢ ਮਹੀਨਾ ਪਹਿਲਾਂ ਐਸਐਸਪੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਹ ਕੈਨੇਡਾ ਜਾਣਾ ਚਾਹੁੰਦਾ ਸੀ। ਇਸ ਦੇ ਲਈ ਬੋਹਨਾ ਦੇ ਪਰਿਵਾਰ  ਨਾਲ ਵਿਆਹ ਦੀ ਗੱਲ ਚੱਲੀ।  ਤੈਅ ਹੋਇਆ ਕਿ ਵਿਆਹ ਤੋਂ ਲੈ ਕੇ ਪੜ੍ਹਾਈ ਤੱਕ ਦਾ ਸਾਰਾ ਖ਼ਰਚਾ ਉਨ੍ਹਾਂ ਨੇ ਚੁੱਕਣਾ ਸੀ। ਇੱਕ ਮਾਰਚ 2011 ਨੂੰ ਉਸ ਦਾ ਵਿਆਹ ਰੁਪਿੰਦਰ ਕੌਰ ਨਾਲ ਹੋ ਗਿਆ। ਵਿਆਹ  ਦੇ ਛੇ ਮਹੀਨੇ ਬਾਅਦ ਪਤਨੀ ਕੈਨੇਡਾ ਚਲੀ ਗਈ। ਦੋ ਸਾਲ ਤੱਕ ਉਹ ਚੰਗੇ ਢੰਗ ਨਾਲ ਗੱਲਾਂ ਕਰਦੀ ਰਹੀ। ਜਿਵੇਂ ਹੀ ਉਸ ਦੀ ਪੜ੍ਹਾਈ ਦੀ ਆਖਰੀ ਫ਼ੀਸ ਜਮ੍ਹਾ ਕਰਾਈ। ਉਸ ਤੋਂ ਬਾਅਦ ਪਤਨੀ ਨੇ ਫ਼ੋਨ ਕਰਨਾ ਬੰਦ ਕਰ ਦਿੱਤਾ। ਜਸਪ੍ਰੀਤ ਮੁਤਾਬਕ ਇਸੇ ਦੌਰਾਨ ਉਨ੍ਹਾਂ ਪਤਾ ਚਲਿਆ ਕਿ ਉਸ ਦੀ ਪਤਨੀ ਨੇ 2016 ਵਿਚ ਕਿਸੇ ਪੰਜਾਬੀ ਗਾਇਕ ਦੇ ਨਾਲ ਦੂਜਾ ਵਿਆਹ ਕਰਵਾ ਲਿਆ ਜਦ ਕਿ ਉਸ ਨੂੰ ਤਲਾਕ ਵੀ ਨਹੀਂ ਦਿੱਤਾ ਗਿਆ ਜਦ ਉਨ੍ਹਾਂ ਨੇ ਖ਼ਰਚ ਕੀਤੇ 25.70 ਲੱਖ ਰੁਪਏ ਵਾਪਸ ਮੰਗੇ ਤਾਂ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.