ਲੁਧਿਆਣਾ, 16 ਮਈ, (ਹ.ਬ.) : ਵੇਰਕਾ ਮਿਲਕ ਪਲਾਂਟ ਦੇ ਕੋਲ ਸਦਰਨ ਬਾਈ ਪਾਸ 'ਤੇ ਦਾਦਾ ਮੋਟਰਸ ਦੇ ਮੈਨੈਜਰ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿਚੋਂ ਧੂੰਆਂ ਨਿਕਲਦਾ ਦੇਖ ਮੈਨੇਜਰ ਬਾਹਰ ਨਿਕਲੇ ਤਾਂ ਦੇਖਦੇ ਹੀ ਦੇਖਦੇ ਪੂਰੀ ਕਾਰ ਨੂੰ ਅੱਗ ਨੇ ਲਪੇਟ ਵਿਚ ਲੈ ਲਿਆ ਅਤੇ ਪੂਰੀ ਤਰ੍ਹਾਂ ਸੜ ਗਈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ  ਨੇ ਅੱਧੇ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।  ਕਾਰ ਮਾਲਕ ਪਵਨ ਸ਼ਰਮਾ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਦੇ ਕੋਲ ਅਚਾਨਕ ਉਨ੍ਹਾਂ ਦੀ ਕਾਰ ਦੇ ਡੈਸ਼ ਬੋਰਡ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਧੂੰਆਂ ਦੇਖ ਕੇ ਉਹ ਕਾਰ ਤੋਂ ਬਾਹਰ ਨਿਕਲੇ। ਇਸ ਤੋਂ ਬਾਅਦ ਕਾਰ ਵਿਚ ਅੱਗ ਫੈਲ ਗਈ। ਜੇਕਰ ਉਹ ਬਾਹਰ ਨਾ ਆਉਂਦੇ ਤਾਂ ਸ਼ਾਇਦ ਜਾਨੀ ਨੁਕਸਾਨ ਹੋ ਸਕਦਾ ਸੀ। ਪਵਨ ਸ਼ਰਮਾ ਮੁਤਾਬਕ ਜਦ ਕਾਰ ਵਿਚ ਅੱਗ ਲੱਗੀ ਤਾਂ ਉਨ੍ਹਾਂ ਨੇ ਬੁਝਾਉਣ ਦੇ ਲਈ ਲੋਕਾਂ ਕੋਲੋਂ ਸਹਾਇਤਾ ਮੰਗੀ ਲੇਕਿਨ ਲੋਕ ਮਦਦ ਦੀ ਬਜਾਏ ਵੀਡੀਓ ਬਣਾਉਣ ਵਿਚ ਲੱਗੇ ਰਹੇ ਅਤੇ ਚਲਦੇ ਬਣੇ। ਬਾਅਦ ਵਿਚ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਬੁਝਾਈ।

ਹੋਰ ਖਬਰਾਂ »

ਹਮਦਰਦ ਟੀ.ਵੀ.