ਡੇਰਾਬਸੀ, 16 ਮਈ, (ਹ.ਬ.) : ਪਿੰਡ ਖੇੜੀ ਗੁੱਜਰਾਂ ਦੇ 28 ਸਾਲ ਦੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਂ ਰੋਸ਼ਨੀ ਦੇਵੀ ਕਾਂਗਰਸ ਪਾਰਟੀ ਬਲਾਕ ਸੰਮਤੀ ਮੈਂਬਰ ਹੈ। ਪਾਰਟੀ ਟਿਕਟ ਨਾ ਮਿਲਣ 'ਤੇ ਕੁਝ ਨੌਜਵਾਨ ਉਸ ਨਾਲ ਰੰਜਿਸ਼ ਰਖਦੇ ਸੀ, ਜਿਨ੍ਹਾਂ ਮੰਗਲਵਾਰ ਰਾਤ ਉਸ 'ਤੇ ਹਮਲਾ ਕੀਤਾ। ਉਹ ਮੀਆਂਪੁਰ ਤੋਂ ਪੰਚ ਬਿੱਟੂ ਦੇ ਨਾਲ ਕਾਰ ਰਾਹੀਂ ਘਰ ਪਰਤ ਰਿਹਾ ਸੀ। ਮਾਹੀਵਾਲ ਚੌਕ ਦੇ ਕੋਲ ਉਸ ਦੇ ਨਾਲ ਬੈਠੇ ਬਿੱਟੂ ਨੇ ਟਾਇਲਟ ਕਰਨ ਦੀ ਗੱਲ ਕਹਿ ਕੇ ਕਾਰ ਰੁਕਵਾਈ। ਇਸੇ ਦੌਰਾਨ  ਦੋ ਬਾਈਕਾਂ 'ਤੇ ਚਾਰ ਨੌਜਵਾਨ ਪੁੱਜੇ ਅਤੇ ਡਰਾਈਵਰ ਸਾਈਡ ਵਾਲੀ ਖਿੜਕੀ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।  ਲੱਕੀ 'ਤੇ ਛੇ ਫਾਇਰ ਕੀਤੇ ਗਏ, ਜਿਨ੍ਹਾਂ ਵਿਚੋਂ ਇੱਕ ਗੋਲੀ ਮੋਢੇ, ਇੱਕ ਕੋਹਨੀ, ਇੱਕ ਛਾਤੀ ਤੇ ਦੋ ਪੇਟ ਵਿਚ ਲੱਗੀਆਂ। ਇਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਲੱਕੀ ਮਦਦ ਲਈ ਚੀਕਦਾ ਰਿਹਾ ਲੇਕਿਨ ਉਸ ਦਾ ਸਾਥੀ ਬਿੱਟੂ ਪਰਤਿਆ ਹੀ ਨਹੀਂ। ਲੱਕੀ ਨੇ ਦੱਸਿਆ ਕਿ ਬਿੱਟੂ ਹੀ ਵੱਟਸਐਪ ਰਾਹੀਂ ਹਮਲਾਵਰਾਂ ਨੂੰ ਲੋਕੇਸ਼ਨ ਦੱਸ ਰਿਹਾ ਸੀ। ਉਸੇ ਨੇ ਕਰੀਬ ਰਾਤ ਸਵਾ ਨੌਂ ਵਜੇ ਤੈਅ ਸਥਾਨ 'ਤੇ ਕਾਰ ਰੁਕਵਾਈ ਅਤੇ ਖੁਦ ਬਾਥਰੂਮ ਦੇ ਬਹਾਨੇ ਥੱਲੇ ਉਤਰ ਗਿਆ। ਪੰਜ ਗੋਲੀਆਂ ਲੱਗਣ ਤੋਂ ਬਾਅਦ ਲੱਕੀ ਕਾਰ ਲੈ ਕੇ 3 ਕਿਲੋਮੀਟਰ ਦੂਰ ਡੇਰਾਬਸੀ ਪੁਲਿਸ ਸਟੇਸ਼ਨ ਪਹੁੰਚਿਆ। ਲੇਕਿਨ ਪੁਲਿਸ ਨੇ ਉਨ੍ਹਾਂ ਹਸਪਤਾਲ ਨਹੀਂ ਪਹੁੰਚਾਇਆ। ਉਹ ਖੁਦ ਹੀ ਗੱਡੀ ਸਟਾਰਟ ਕਰਕੇ ਹਸਪਤਾਲ ਪੁੱਜੇ।  ਪੁਲਿਸ ਨੇ ਦੱਸਿਆ ਕਿ ਹਮਲਵਾਰਾਂ ਨੂੰ ਫੜਨ ਲਈ ਛਾਪੇਮਾਰੀ  ਕੀਤੀ ਜਾ ਰਹੀ ਹੈ। ਸੰਜੂ, ਗੀਤੂ ਅਤੇ ਮਿੰਟੇ ਦਾ ਅਪਰਾਧਕ ਰਿਕਾਰਡ ਹੈ। ਬੇਸ਼ੱਕ ਦੋ ਨੌਜਵਾਨਾਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਲੇਕਿਨ ਪੁਲਿਸ ਸਾਰਿਆਂ ਦੇ ਰੋਲ ਦੀ ਜਾਂਚ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.