ਪਿੰਜੌਰ, 16 ਮਈ, (ਹ.ਬ.) : ਪਿੰਜੌਰ ਖੇਤਰ ਵਿਚ ਇੱਕ ਮਤਰਏ ਪਿਓ ਨੇ ਅਪਣੀ ਦੋ ਧੀਆਂ ਦੀ ਚਾਕੂਆਂ ਨਾਲ ਗੋਦ ਕੇ ਹੱਤਿਆ ਕਰ ਦਿੱਤੀ। ਇਸ ਦੇ ਪਿੱਛੇ ਦੋ ਕਾਰਨ ਸਾਹਮਣੇ ਆ ਰਹੇ ਹਨ। ਪਹਿਲਾਂ ਮੁਲਜ਼ਮ ਨੇ ਅਪਣੀ ਸਭ ਤੋਂ ਛੋਟੀ ਬੇਟੀ ਨਾਲ ਛੇੜਛਾੜ ਕੀਤੀ ਸੀ। ਦੂਜਾ ਉਹ ਅਪਣੀ ਦੋ ਬੇਟੀਆਂ ਨੂੰ ਇੱਕ ਨੌਜਵਾਨ ਦੇ ਕਹਿਣ 'ਤੇ ਕਿਤੇ ਹੋਰ ਨੌਕਰੀ ਕਰਨ ਦੇ ਲਈ ਦਬਾਅ ਬਣਾ ਰਿਹਾ ਸੀ। ਇਨ੍ਹਾਂ ਦੋ ਗੱਲਾਂ ਨੂੰ ਲੈ ਕੇ ਪਹਿਲਾਂ ਘਰ ਵਿਚ ਝਗੜਾ ਹੋਇਆ ਅਤੇ ਫੇਰ ਪਿਤਾ ਨੇ ਅਪਣੀ ਦੋਵੇਂ ਧੀਆਂ ਨੂੰ ਮਾਰ ਦਿੱਤਾ। Îਇੱਕ ਧੀ ਨੇ ਬਾਥਰੂਮ ਵਿਚ ਖੁਦ ਨੂੰ ਬੰਦ ਕਰਕੇ ਅਪਣੀ ਜਾਨ ਬਚਾਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ  ਫਰਾਰ ਹੋ ਗਿਆ।  ਪੰਚਕੂਲਾ ਪੁਲਿਸ ਦੀ ਫੋਰੈਂਸਿਕ ਮਾਹਰਾਂ ਦੀ ਟੀਮ ਨੇ ਮੌਕੇ ਤੋਂ ਕੁਝ ਫਿੰਗਰ ਪ੍ਰਿੰਟਸ ਲਏ ਹਨ ਤੇ ਚਾਕੂ ਵੀ ਬਰਾਮਦ ਕਰ ਲਿਆ ਹੈ। ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਦੂਜਾ ਵਿਆਹ ਹੋਇਆ ਸੀ। ਪਹਿਲੇ ਪਤੀ ਤੋਂ ਤਿੰਨ ਧੀਆਂ ਸੀ। ਵੱਡੀ ਧੀ 22 ਸਾਲ, ਦੂਜੀ 18 ਸਾਲ ਤੇ ਤੀਜੀ 16 ਸਾਲ ਦੀ ਸੀ। ਵੱਡੀ ਧੀਆਂ ਇਕ ਕੰਪਨੀ ਵਿਚ ਜੌਬ ਕਰਦੀ ਸੀ। ਮੁਲਜ਼ਮ ਮਤਰਏ ਪਿਓ ਨੂੰ ਪੁਲਿਸ ਨੇ ਦੇਰ ਰਾਤ ਕਾਬੂ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.