ਕੈਲੀਫੋਰਨੀਆ , 16 ਮਈ, (ਹ.ਬ.) : ਅਮਰੀਕਾ ਦੀ ਖੇਤੀਬਾੜੀ ਰਸਾਇਣ ਕੰਪਨੀ ਮੋਨਸੈਂਟੋ 'ਤੇ ਉਸ ਦੇ ਖਰਪਤਵਾਰ-ਨਾਸ਼ਕ ਉਤਪਾਦ ਰਾਊਂਡਅਪ ਰਾਹੀਂ ਕੈਂਸਰ ਹੋਣ ਨੂੰ ਲੈ ਕੇ ਕਰੀਬ 13 ਹਜ਼ਾਰ ਮੁਕਦਮੇ ਦਰਜ ਹਨ। ਇਨ੍ਹਾਂ ਵਿਚੋਂ ਤੀਜੇ ਮੁਕਦਮੇ ਵਿਚ ਉਹ ਕਾਨੂੰਨੀ ਲੜਾਈ ਹਾਰ ਗਈ। ਆਕਲੈਂਡ ਦੇ ਕੈਲੀਫੋਰਨੀਆ ਸਟੇਟ ਕੋਰਟ ਨੇ ਮੋਨਸੈਂਟੋ ਨੂੰ ਮੁਕਦਮਾ ਦਰਜ  ਕਰਾਉਣ ਵਾਲੇ ਅਲਵਾ ਅਤੇ ਅਲਬਰਟ ਪਿਲੋਟ ਨੂੰ ਕਰੀਬ 14,385 ਕਰੋੜ ਰੁਪਏ ਹਰਜਾਨੇ ਦੇ ਤੌਰ 'ਤੇ ਚੁਕਾਉਣ ਦਾ ਫ਼ੈਸਲਾ ਸੁਣਾਇਆ ਹੈ। ਮਾਮਲੇ ਵਿਚ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹਰਜਾਨਾ ਹੈ। 
ਜੂਰੀ ਨੇ ਕੰਪਨੀ ਨੂੰ ਅਲਵਾ ਅਤੇ ਅਲਬਰਟ ਪਿਲੋਡ ਵਿਚੋਂ  ਹਰ ਇੱਕ ਨੂੰ 7-7 ਹਜ਼ਾਰ ਕਰੋੜ ਰੁਪਏ ਬਤੌਰ ਹਰਜਾਨੇ ਦੇ ਨਾਲ ਆਰਥਿਕ ਅਤੇ ਗੈਰ ਆਰਥਿਕ ਨੁਕਸਾਨ ਦੀ ਭਰਪਾਈ ਦੇ ਲਈ 5.5 ਕਰੋੜ ਡਾਲਰ ਅਲੱਗ ਤੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।  ਸ਼ਿਕਾਇਤਕਰਤਾਵਾਂ ਦੇ ਵਕੀਲਾਂ ਨੇ ਇਸ ਫ਼ੈਸਲੇ ਨੂੰ Îਇਤਿਹਾਸਕ ਦੱਸਿਆ ਹੈ। 
ਉਨ੍ਹਾਂ ਕਿਹਾ ਕਿ ਮੋਨਸੈਂਟੋ ਕੰਪਨੀ ਨੇ ਪੂਰੀ ਸੁਣਵਾਈ ਵਿਚ ਕਦੇ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ  ਉਸ ਦੇ ਉਤਪਾਦ ਰਾਊਂਡਅਪ ਦੀ ਵਰਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਮਰੀਕਾ ਵਿਚ ਰਾਊਂਡਅਪ ਨਾਲ ਕੈਂਸਰ ਹੋਣ ਦੀ ਸ਼ਿਕਾਇਤਾਂ ਨੂੰ ਲੈ ਕੇ ਲੋਕਾਂ ਨੇ ਵਿਭਿੰਨ ਅਦਾਲਤਾਂ ਵਿਚ 13 ਹਜ਼ਾਰ ਤੋਂ ਜ਼ਿਆਦਾ ਮੁਕਦਮੇ ਦਾਇਰ ਕੀਤੇ ਹੋਏ ਹਨ। 
ਮੋਨਸੈਂਟੋ ਕੰਪਨੀ ਨੂੰ ਇਸ ਤੋਂ ਪਹਿਲਾਂ ਅਜਿਹੇ ਹੀ ਦੋ ਮੁਕਦਮੇ ਹਾਰਨ ਦੇ ਕਾਰਨ 1110 ਕਰੋੜ ਰੁਪਏ ਚੁਕਾਉਣੇ ਪਏ। ਪਿਛਲੇ ਸਾਲ 28 ਅਗਸਤ ਨੂੰ ਕੋਰਟ ਨੇ ਜੌਨਸਨ ਨੂੰ 28.90 ਕਰੋੜ ਡਾਲਰ ਹਰਜਾਨਾ ਦੇਣ ਦਾ ਫੈਸਲਾ ਸੁਣਾਇਆ ਸੀ।
ਹਾਲਾਂÎਕ ਇਸ ਤੋਂ ਬਾਅਦ ਘਟਾ ਕੇ 7.85 ਕਰੋੜ ਡਾਲਰ ਕਰ ਦਿੱਤਾ ਸੀ। ਇਸ ਸਾਲ 28 ਮਾਰਚ ਨੂੰ ਕੋਰਟ ਨੇ ਐਡਵਿਨ ਹਾਰਡਮੈਨ ਨੂੰ 8 ਕਰੋੜ ਡਾਲਰ ਦਾ ਹਰਜਾਨਾ ਦੇਣ ਦਾ ਫ਼ੈਸਲਾ ਸੁਣਾਇਆ ਸੀ।  ਕੰਪਨੀ 'ਤੇ ਮਾਲਕਾਨਾ ਹੱਕ ਰੱਖਣ ਵਾਲੀ ਜਰਮਨ ਕੰਪਨੀ ਬਾਇਰ  ਨੇ ਕਿਹਾ ਕਿ ਉਹ ਤਾਜ਼ਾ ਫ਼ੈਸਲੇ ਤੋਂ Îਨਿਰਾਸ਼ ਹੈ ਤੇ ਮੁੜ ਅਦਾਲਤ ਜਾਵੇਗੀ। ਬਾਇਰ ਮੁਤਾਬਕ ਤਾਜ਼ਾ ਫ਼ੈਸਲਾ ਖਰਪਤਵਾਰ ਨਾਸ਼ਕ ਦੇ ਬਾਰੇ ਵਿਚ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਦੀ ਹਾਲੀਆ ਸਮੀਖਿਆ ਦੇ ਇਕਦਮ ਉਲਟ ਹੈ। ਅਜਿਹਾ  ਨਹੀਂ ਹੋਣਾ ਚਾਹੀਦਾ ਸੀ।

ਹੋਰ ਖਬਰਾਂ »