ਚੰਡੀਗੜ੍ਹ, 16 ਮਈ, (ਹ.ਬ.) : ਐਮੀ ਵਿਰਕ ਤੇ ਸੋਨਾਮ ਬਾਜਵਾ ਦੀ ਪੰਜਾਬੀ ਫ਼ਿਲਮ ਮੁਕਲਾਵਾ' ਦੁਨੀਆ ਭਰ ਵਿਚ 24 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਪੰਜਾਬੀ ਫ਼ਿਲਮ ਵਿਚ ਐਮੀ ਵਿਰਕ, ਸੋਨਮ ਬਾਜਵਾ, ਗੁਰੀ੍ਰਪਤ ਘੁੱਗੀ, ਕਰਮਜੀਤ ਅਨਮੋਲ,ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਬੀ ਐਨ ਸ਼ਰਮਾ ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਰਾਖੀ ਹੁੰਦਲ, ਮੈਡਮ, ਪਰਮਿੰਦਰ ਕੌਰ ਗਿੱਲ, ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਹ ਫ਼ਿਲਮ 1970 ਦੇ ਸਮਿਆਂ ਦੇ ਪੰਜਾਬ ਦੀ ਕਹਾਣੀ 'ਤੇ ਅਧਾਰਤ ਹੈ ਜੋ ਕਿ  ਸਾਂਝੇ ਪਰਿਵਾਰਾਂ ਅਤੇ ਰਿਸ਼ਤਿਆਂ ਦੀ ਅਹਿਮੀਅਤ ਦਰਸਾਉਂਦੀ ਹੈ। ਫ਼ਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਨੇ ਹਮਦਰਦ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿ ਮੁਕਲਾਵਾ ਪੰਜਾਬੀ ਫ਼ਿਲਮ ਦੁਨੀਆ ਭਰ ਵਿਚ 24 ਮਈ ਨੂੰ ਰਿਲੀਜ਼ ਹੋ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.