69 ਫ਼ੀਸਦੀ ਲੋਕਾਂ ਦੇ ਹਾਂ ਕਰਨ 'ਤੇ ਇਮਾਰਤ ਤੋਂ ਮਾਰੀ ਛਾਲ, ਮੌਤ

ਕੁਆਲਾਲਨਪੁਰ, 16 ਮਈ (ਹਮਦਰਦ ਸਮਾਚਾਰ ਸੇਵਾ): ਮਲੇਸ਼ੀਆ 'ਚ 16 ਸਾਲ ਦੀ ਲੜਕੀ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਰਾਏ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋਸਤਾਂ ਨੂੰ ਪੁੱਛਿਆ ਸੀ ਕਿ ਉਸ ਨੂੰ ਖ਼ੁਦਕੁਸ਼ੀ ਕਰਨੀ ਚਾਹੀਦੀ  ਹੈ ਜਾਂ ਨਹੀਂ। ਇਹ ਪੋਸਟ ਉਸ ਨੇ 13 ਮਈ ਨੂੰ ਦੁਪਹਿਰ ਤਿੰਨ ਵਜੇ ਪੋਸਟ ਕੀਤੀ ਸੀ। ਇਸ ਪੋਲ 'ਚ ਕਰੀਬ 69 ਫ਼ੀਸਦੀ ਲੋਕਾਂ ਨੇ ਉਸ ਦੇ ਮਰਨ ਦੇ ਫ਼ੈਸਲੇ ਦਾ ਸਮੱਰਥਨ ਕੀਤਾ। ਇਸ ਤੋਂ ਬਾਅਦ ਉਸ ਨੇ ਇੱਕ ਸਟੋਰ ਦੀ ਤੀਜੀ ਇਮਾਰਤ ਤੋਂ ਛਾਲ ਲਗਾ ਕੇ  ਆਤਮਹੱਤਿਆ ਕਰ ਲਈ। ਪੁਲਿਸ ਨੇ ਦੱਸਿਆ ਕਿ ਉਸ ਨੇ ਆਪਣੀ ਪੋਸਟ ਦੀ ਹੈਡਿੰਗ ਦਿੱਤੀ ਸੀ ਕਿ ਡੀ ਅਤੇ ਐੱਲ ਵਿੱਚੋਂ ਕੋਈ ਇੱਕ ਸ਼ਬਦ ਚੁਣਨ ਲਈ ਉਸ ਦੀ ਮਦਦ ਕੀਤੀ ਜਾਵੇ। ਇਸ ਪੋਸਟ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੇ ਡੀ ਅੱਖਰ ਦੀ ਚੋਣ ਕੀਤੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਡੀ ਦਾ ਮਤਲਬ ਡੈੱਥ ਅਤੇ ਐਲ ਦਾ ਮਤਬਲ ਲਾਇਫ਼ ਸੀ। ਇਸ ਲੜਕੀ ਦੇ ਨਾਮ ਦਾ ਅਜੇ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਲੜਕੀ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਸਟੇਟਸ ਵੀ ਬਦਲ ਦਿੱਤਾ ਸੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਪੀੜਤ ਨੇ ਪਰਵਾਰਿਕ ਤਣਾਅ ਕਾਰਨ ਅਜਿਹਾ ਫ਼ੈਸਲਾ ਲਿਆ। ਉਸ ਦੇ ਸੌਤੇਲੇ ਪਿਤਾ ਨੇ ਵਿਅਤਨਾਮ ਦੀ ਇੱਕ ਔਰਤ ਨਾਲ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਉਹ ਕਦੇ ਕਦੇ ਹੀ ਘਰ ਆਉਂਦਾ ਸੀ। ਪੁਲਿਸ ਅਫ਼ਸ ਏਦਿਲ ਬੋਲਹਾਸਨ ਨੇ ਦੱਸਿਆ ਕਿ ਘਟਨਾਸਥਾਨ 'ਤੇ ਕੋਈ ਅਪਰਾਧਿਕ ਸਬੂਤ ਨਹੀਂ ਮਿਲੇ ਹਨ। ਇਹ ਸਿੱਧਾ ਖ਼ੁਦਕੁਸ਼ੀ ਦਾ ਮਾਮਲਾ ਹੈ। ਮਲੇਸ਼ੀਆ ਦੇ ਯੁਵਾ ਅਤੇ ਖੇਡ ਮੰਤਰੀ ਸਦੀਕ ਸੈਅਦ ਅਬਦੁਲ ਰਹਿਮਾਨ ਨੇ ਇਸ ਘਟਨਾ 'ਤੇ ਦੁਖ ਪ੍ਰਗਟਾਇਆ ਅਤੇ ਕਿਹਾ ਕਿ ਦੇਸ਼ ਨੂੰ ਇਸ 'ਤੇ ਅਫ਼ਸੋਸ ਕਰਨਾ ਚਾਹੀਦਾ ਹੈ ਅਤੇ ਅਫ਼ਸਰਾਂ ਨੂੰ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ•ਾਂ ਨੇ ਕਿਹਾ ਕਿ ਉਹ ਦੇਸ਼ ਦੇ ਨੌਜਵਾਨਾਂ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਪ੍ਰੇਸ਼ਾਨ ਹਨ ਅਤੇ ਇਸ ਵਿਸ਼ੇ ਸਬੰਧੀ ਚਰਚਾ ਕੀਤੀ ਜਾਣੀ ਚਾਹੀਦੀ ਹੈ। ਨਾਰਥ ਵੈਸਟਰਨ ਸੂਬਾ ਪੇਨਾਂਗ ਦੇ ਸਾਂਸਦ ਅਤੇ ਵਕੀਲ ਰਾਮਕਿਰਪਾਲ ਸਿੰਘ ਨੇ ਕਿਹਾ ਕਿ ਉਨ•ਾਂ ਲੋਕਾਂ ਵਿਰੁਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਨਾਂ• ਨੇ ਉਸ ਲੜਕੀ ਨੂੰ ਆਤਮਹੱਤਿਆ ਲਈ ਉਕਸਾਉਣ ਦਾ ਕੰਮ ਕੀਤਾ। ਉਧਰ ਇੰਸਟਾਗ੍ਰਾਮ ਦੇ ਅਫ਼ਸਰ ਚਿੰਗ ਈ ਵਾਂਗ ਨੇ ਕਿਹਾ ਕਿ ਸਾਡੀਆਂ ਅਸੀਸਾਂ ਲੜਕੀ ਦੇ ਪਰਵਾਰ ਵਾਲਿਆਂ ਨਾਲ ਹਨ। ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਸੋਸ਼ਲ ਮੀਡੀਆ 'ਤੇ ਅਜਿਹੀ ਕੋਈ ਗਤੀਵਿਧੀ ਦਾ ਪਤਾ ਲੱਗੇ ਜਿਸ ਵਿੱਚ ਕਿਸੇ ਦੀ ਜ਼ਿੰਦਗੀ ਖ਼ਤਰੇ 'ਚ ਹੈ, ਤਾਂ ਤੁਰੰਤ ਐਮਰਜੰਸੀ ਟੂਲ ਦੀ ਵਰਤੋਂ ਕੀਤੀ ਜਾਵੇ

ਹੋਰ ਖਬਰਾਂ »