ਥੰਡਰਬੇਅ ਪੁਲਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਦਿੱਤੀ ਚੇਤਾਵਨੀ

ਥੰਡਰਬੇਅ, 16 ਮਈ (ਹਮਦਰਦ ਸਮਾਚਾਰ ਸੇਵਾ): ਥੰਡਰ ਬੇਅ ਪੁਲਿਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਗ਼ੈਰਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਲਾਟਰੀਆਂ ਤੋਂ ਬਚਣ ਦੀ ਚੇਤਾਵਨੀ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫ਼ੇਸਬੁੱਕ 'ਤੇ ਬਿਨ•ਾਂ ਲਾਇਸੰਸ ਲਾਟਰੀਆਂ ਦੇ ਜ਼ਰੀਏ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅਲਕੋਹਲ ਅਤੇ ਗੇਮਿੰਗ ਕਮਿਸ਼ਨ ਆਫ਼ ਉਂਟਾਰੀਓ ਵਲੋਂ ਥੰਡਰ ਬੇਅ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ•ਾਂ ਨੂੰ ਫ਼ੇਸਬੁੱਕ 'ਤੇ ਕਈ ਗ਼ੈਰਕਾਨੂੰਨੀ ਲਾਟਰੀਆਂ ਦੇ ਜਾਰੀ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਥੰਡਰ ਬੇਅ ਪੁਲਿਸ ਦੇ ਜਾਸੂਸ ਡੈਰਿਨ ਕੋਂਡਰੇਸਕਾ ਨੇ ਕਿਹਾ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਸ ਮਸਲੇ ਸਬੰਧੀ ਜਾਂਚ ਕੀਤੀ ਗਈ ਹੈ। ਜਿਸ ਵਿੱਚ ਇਹ ਪਤਾ ਲੱਗਿਆ ਹੈ ਕਿ ਫ਼ੇਸਬੁੱਕ ਪਲੇਟ ਫ਼ਾਰਮ 'ਤੇ ਕਈ ਬਿਨ•ਾਂ ਲਾਇਸੰਸ ਵਾਲੀਆਂ ਲਾਟਰੀਆਂ ਚਲ ਰਹੀਆਂ ਹਨ ਜੋ ਲੋਕਾਂ ਦੇ ਪੈਸੇ ਠੱਗਣ ਲਈ ਆਪਣੇ ਜਾਲ 'ਚ ਫ਼ਸਾ ਰਹੇ ਹਨ। ਉਨ•ਾਂ ਨੇ ਕਿਹਾ ਕਿ ਅਸੀਂ ਕਈ ਲਾਟਰੀ ਸਾਇਟਾਂ ਦੀ ਜਾਂਚ ਕੀਤੀ ਹੈ, ਜਿਨ•ਾਂ ਵਿੱਚ ਧੋਖੇਬਾਜ਼ ਭੋਲੇ ਭਾਲੇ ਲੋਕਾਂ ਨੂੰ ਇਨਾਮ ਡਰਾਅ ਲਈ ਨੰਬਰ ਖਰੀਦਣ ਲਈ ਉਕਸਾਉਂਦੇ ਅਤੇ ਲੁਭਾਉਂਦੇ ਹਨ। ਸਾਰੀਆਂ ਸਾਇਟਾਂ ਲਾਇੰਸਸ ਵਾਲੀਆਂ ਨਹੀਂ ਹਨ, ਇਨ•ਾਂ ਵਿੱਚੋਂ ਕਈ ਧੋਖੇਬਾਜ਼ ਵੀ ਹਨ । ਇਸਲਈ ਪੁਲਿਸ ਵਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਇਸ ਸੰਬੰਧੀ ਸੁਚੇਤ ਰਹਿਣ। ਪੁਲਿਸ ਵਲੋਂ ਗ਼ੈਰਕਾਨੂੰਨੀ ਲਾਟਰੀਆਂ ਨੂੰ ਬੰਦ ਕਰਨ ਲਈ ਜਾਂਚ ਪੜਤਾਲ ਜਾਰੀ ਹੈ। ਉਨ•ਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਆਪਣਾ ਬਿਜਨਸ ਜਾਂ ਲਾਟਰੀ ਚਲਾਉਣਾ ਚਾਹੁੰਦਾ ਹੈ ਤਾਂ ਉਸ ਸਬੰਧੀ ਲਾਇਸੰਸ ਲਿਆ ਜਾਵੇ ਨਹੀਂ ਤਾਂ ਸਾਇਟਾਂ ਨੂੰ ਬੰਦ ਕਰ ਦੇਣ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਲਾਇਸੰਸ ਲੈਣ ਦੀ ਪ੍ਰਕਿਰਿਆ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਕਿਉਂਕਿ ਭਾਵੇਂ ਕਈ ਲੋਕਾਂ ਦਾ ਇਰਾਦਾ ਗ਼ਲਤ ਨਹੀਂ ਹੁੰਦਾ ਪਰ ਉਨ•ਾਂ ਨੂੰ ਲਾਇੰਸਸ ਲੈਣ ਬਾਰੇ ਜਾਣਕਾਰੀ ਨਹੀਂ ਹੁੰਦੀ। 

ਹੋਰ ਖਬਰਾਂ »