ਕਿਹਾ, ਜਲਦ ਹੀ ਇਰਾਨ ਕਰੇਗਾ ਗੱਲ

ਵਾਸ਼ਿੰਗਟਨ, 16 ਮਈ (ਹਮਦਰਦ ਸਮਾਚਾਰ ਸੇਵਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਪ੍ਰਗਟਾਈ ਹੈ ਕਿ ਇਰਾਨ ਜਲਦ ਹੀ ਗੱਲ ਕਰਨ ਦੀ ਕੋਸ਼ਿਸ਼ ਕਰੇਗਾ। ਨਾਲ ਹੀ ਟਰੰਪ ਨੇ ਉਨ•ਾਂ ਸਾਰੀਆਂ ਖ਼ਬਰਾਂ ਨੂੰ ਝੂਠ ਦੱਸਿਆ ਹੈ ਜਿਨ•ਾਂ ਵਿੱਚ ਇਰਾਨ ਵਿਰੁਧ ਯੁੱਧ ਦੀਆਂ ਤਿਆਰੀਆਂ ਦੀ ਗੱਲ ਕਹੀ ਗਈ ਸੀ। ਦੱਸ ਦਿੱਤਾ ਜਾਵੇ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਪਰਮਾਣੂ ਸਮਝੌਤੇ ਨੂੰ ਲੈ ਕੇ ਚਿੰਤਾ ਚਲ ਰਹੀ ਹੈ। ਇਸ ਵਿਚਕਾਰ ਮੀਡੀਆ 'ਚ ਖ਼ਬਰਾਂ ਸੀ ਕਿ ਅਮਰੀਕਾ ਦੇ ਉਚ ਸੁਰੱਖਿਆ ਅਧਿਕਾਰੀ ਇਰਾਨ ਤੋਂ ਮੁਕਾਬਲਾ ਕਰਨ ਲਈ ਮੱਧ ਪੁਰਬ 'ਚ ਲਗਭਗ ਇੱਕ ਲੱਖ 20 ਹਜ਼ਾਰ ਸੈਨਿਕਾਂ ਨੂੰ ਭੇਜਣ ਦੀ ਯੋਜਨਾ 'ਤੇ ਵਿਚਾਰ ਕਰ ਰਹੇ ਹਨ। ਟਰੰਪ ਨੇ ਮੀਡੀਆ ਦੀਆਂ ਖ਼ਬਰਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਰਾਨ ਜਲਦ ਹੀ ਗੱਲ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਯੁੱਧ ਦੀਆਂ ਸਾਰੀਆਂ ਖ਼ਬਰਾਂ ਗ਼ਲਤ ਹਨ। ਸਾਡੀ ਅਜਿਹੀ ਕੋਈ ਯੋਜਨਾ ਨਹੀਂ ਹੈ। ਨਾਲ ਹੀ ਬੁੱਧਵਾਰ ਨੂੰ ਇਰਾਕ 'ਚ ਮੌਜੂਦ ਅਧਿਕਾਰੀਆਂ ਨੂੰ ਅਮਰੀਕਾ ਵਾਪਸ ਬੁਲਾ ਲਿਆ ਗਿਆ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.