ਮੁਬੰਈ, 17 ਮਈ, (ਹ.ਬ.) : ਬਾਲੀਵੁਡ ਦੀ ਦੇਸ਼ੀ ਗਰਲ ਪ੍ਰਿਯੰਕਾ ਚੋਪੜਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਫ਼ੋਟੋ ਸ਼ੇਅਰਿੰਗ ਸਾਈਟ ਇੰਸਟਾਗਰਾਮ 'ਤੇ ਚਾਰ ਕਰੋੜ ਹੋ ਗਈ ਹੈ।
ਪ੍ਰਿਯੰਕਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ ਅਤੇ ਇਸ ਦਾ ਸਬੂਤ ਉਨ੍ਹਾਂ ਦੇ ਇੰਸਟਾਗਰਾਮ ਅਕਾਊਂਟ 'ਤੇ ਦੇਖਿਆ ਜਾ ਸਕਦਾ ਹੈ। ਪ੍ਰਿਯੰਕਾ ਦੀ ਇੰਸਟਾਗਰਾਮ 'ਤੇ ਫੈਨ ਫਾਲੋਇੰਗ ਵਧ ਕੇ ਚਾਰ ਕਰੋੜ ਹੋ ਗਈ ਹੈ।ਇਸ ਖ਼ਾਸ ਮੌਕੇ ਨੂੰ ਸੈਲੀਬ੍ਰੇਟ ਕਰਨ ਦੇ ਲਈ ਪ੍ਰਿਯੰਕਾ ਨੇ ਵੀਡੀਓ ਮੈਸੇਜ ਪੋਸਟ ਕੀਤਾ। ਇੰਸਟਾਗਰਾਮ 'ਤੇ ਪੋਸਟ ਵੀਡੀਓ ਵਿਚ ਪ੍ਰਿਯੰਕਾ ਅਪਣੇ ਫਾਲੋਅਰਸ ਦੀ ਗਿਣਤੀ ਦੇ ਬਾਰੇ ਵਿਚ ਦੱਸਦੇ ਹੋਏ ਫੈਂਸ ਨੂੰ ਫਲਾਇੰਗ ਕਿੱਸ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਹੈਪੀਨੈਸ ਵੀ ਦੇਖੀ ਜਾ ਸਕਦੀ ਹੈ। ਵੀਡੀਓ ਦੇ ਨਾਲ ਪ੍ਰਿਯੰਕਾ ਨੇ ਅਪਣੇ ਫੈਂਸ ਦੇ ਲਈ ਖ਼ਾਸ ਮੈਸੇਜ ਵੀ ਲਿਖਿਆ। ਉਨ੍ਹਾਂ ਨੇ ਅਪਣੇ ਫੈਂਸ ਨੂੰ ਧੰਨਵਾਦ ਦਿੰਦੇ ਹੋਏ ਅਪਣੀ ਇੰਸਟਾਗਰਾਮ ਫੈਮਿਲੀ ਦੇ ਹਰ ਮੈਂਬਰ ਦੇ ਲਈ ਅਪਣਾ ਪਿਆਰ ਜ਼ਾਹਰ ਕੀਤਾ।

ਹੋਰ ਖਬਰਾਂ »