ਹੁਸ਼ਿਆਰਪੁਰ, 17 ਮਈ, (ਹ.ਬ.) : ਕੈਨੇਡਾ ਭੇਜਣ ਤੇ ਉਥੇ ਪੀਆਰ ਦਿਵਾਉਣ ਦੇ ਨਾਂ 'ਤੇ 20 ਲੱਖ ਦੀ ਠੱਗੀ ਦੇ ਦੋਸ਼ ਵਿਚ ਪੁਲਿਸ ਨੇ ਤਿੰਨ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਗੁਰਬਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ, ਸੁਖਵੰਤ ਕੌਰ ਪਤਨੀ ਹਰਗੁਰਬਿੰਦਰ ਸਿੰਘ ਨਿਵਾਸੀ ਕਾਲਜ ਕਲੌਨੀ ਰਾਹੋਂ, ਸੁਮਿਤ ਸ਼ਰਮਾ ਪੁੱਤਰ ਰਤਨ ਚੰਦ ਨਿਵਾਸੀ ਵਿਕਾਸ ਕਲੌਨੀ, ਨਵਾਂ ਸ਼ਹਿਰ ਦੇ ਰੂਪ ਵਿਚ ਹੋਈ। ਪੁਲਿਸ ਨੇ ਇਹ ਮਾਮਲਾ ਅਸ਼ਵਨੀ ਕੁਮਾਰ ਨਿਵਾਸੀ ਫਲੈਟ ਨੰਬਰ 66, 120 ਫੁਟ ਰੋਡ, ਜਲੰਧਰ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਕੈਨੇਡਾ ਭੇਜਣ ਅਤੇ ਉਥੇ ਨੌਕਰੀ ਦਿਵਾ ਕੇ ਪੀਆਰ ਦਿਵਾਉਣ ਦੇ ਲਈ 20 ਲੱਖ ਰੁਪਏ ਲਏ ਸੀ। ਬਾਅਦ ਵਿਚ ਉਸ ਨੂੰ ਲਾਰੇ ਲਾਉਂਦੇ ਰਹੇ, ਜਦੋਂ ਪੈਸੇ ਮੰਗੇ ਤਾਂ ਧਮਕੀਆਂ ਦੇਣ ਲੱਗੇ। ਮੁਲਜ਼ਮਾਂ ਨੇ ਉਸ ਨੂੰ ਨਾ ਹੀ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਮੋੜੇ। ਜਦ ਉਸ ਨੇ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਪੀੜਤ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ।

ਹੋਰ ਖਬਰਾਂ »