ਚੰਡੀਗੜ੍ਹ, 18 ਮਈ, (ਹ.ਬ.) : ਲੋਕ ਕਾਫੀ ਮਾਤਰਾ ਵਿਚ ਕਟਹਲ ਦੀ ਵਰਤੋਂ ਕਰਦੇ ਹਨ ਜਦ ਕਿ ਇਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਟਹਲ ਵਿਚ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਜੋ ਅੱਖਾਂ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਵਿਟਾਮਿਨ ਸੀ ਵੀ ਕਾਫੀ ਮਾਤਰਾ ਵਿਚ ਹੁੰਦਾ ਹੈ। ਜੋ ਸਰੀਰ ਦੇ ਇਮਯੂਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਵਿਅਕਤੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਅਸੀਂ ਤੁਹਾਨੁੰ ਕਟਹਲ ਦੇ ਫਾਇਦਿਆਂ ਬਾਰੇ ਦੱਸਦੇ ਹਾਂ। ਜਿਹੜੇ ਲੋਕਾਂ ਨੂੰ ਪੇਟ ਦੀ ਬਿਮਾਰੀਆਂ ਦੀ ਸ਼ਿਕਾਇਤ ਰਹਿੰਦੀ ਹੈ। ਜੇਕਰ ਉਹ ਕਟਹਲ ਦੇ ਗੁੱਦੇ ਨੂੰ ਪਾਣੀ ਵਿਚ ਉਬਾਲ ਕੇ ਠੰਡਾ ਹੋਣ ਤੋਂ ਬਾਅਦ ਇਸ ਦਾ ਸੇਵਨ ਕਰਨ  ਤਾਂ ਇਸ ਨਾਲ  ਗੈਸ ਜਿਹੀ ਸਮੱਸਿਆਵਾ ਤੋਂ ਛੁਟਕਾਰਾ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪੱਕੇ ਕਟਹਲ ਦਾ ਸੇਵਨ ਕਰਨ ਨਾਲ ਪੇਟ ਸਾਫ ਹੁੰਦਾ ਹੈ।  ਅਸਥਮਾ ਰੋਗੀਆਂ ਦੇ ਲਈ ਵੀ ਕਟਹਲ ਦਾ ਪਾਣੀ ਪੀਣਾ ਫਾਇਦੇਮੰਦ ਰਹਿੰਦਾ ਹੈ। ਅਸਥਮਾ ਰੋਗੀਆਂ ਨੂੰ ਕਟਹਲ ਉਬਾਲ ਕੇ ਇਸ ਦੇ ਪਾਣੀ ਨੂੰ ਛਾਣ ਕੇ ਇਸ ਤੋ ਬਾਅਦ ਸੇਵਨ ਕਰਨਾ ਚਾਹੀਦਾ। ਇਸ ਵਿਚ ਅਸਥਮਾ  ਕੰਟਰੋਲ ਵਿਚ ਰਹਿੰਦਾ ਹੈ।  ਜਿਹੜੇ ਲੋਕਾਂ ਨੂੰ ਥਾਇਰਾਡ ਦੀ ਸ਼ਿਕਾਇਤ ਰਹਿੰਦੀ ਹੈ। ਉਨ੍ਹਾਂ ਕਟਹਲ ਦਾ ਸੇਵਨ ਕਰਨਾ ਚਾਹੀਦਾ, ਇਸ ਨਾਲ ਥਾਈਰਡ ਰੋਗੀਆਂ ਨੂੰ ਕਾਫੀ ਫਾਇਦਾ ਹੁੰਦਾ ਹੈ। ਕਟਹਲ ਦੇ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਹੋਰ ਖਬਰਾਂ »