ਉਨਾਵ, 18 ਮਈ, (ਹ.ਬ.) : ਆਗਰਾ ਐਕਸਪ੍ਰੈਸ ਬੇਹੱਦ ਖਤਰਨਾਕ ਸਾਬਤ ਹੋ ਰਿਹਾ ਹੈ। ਲਖਨਊ ਤੋਂ ਆਗਰਾ ਦੇ ਵਿਚ  ਰਫਤਾਰ ਭਰਦੀ ਗੱਡੀਆਂ ਲਗਭਗ ਰੋਜ਼ਾਨਾ ਹੀ ਹਾਦਸੇ ਦਾ ਸ਼ਿਕਾਰ ਹੋ ਰਹੀਆਂ ਹਨ। ਅੱਜ ਉਨਾਵ ਵਿਚ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਗੁਰੂਗਰਾਮ ਤੋਂ ਬਿਹਾਰ ਜਾ ਰਹੀ ਤੇਜ਼ ਰਫਤਾਰ ਵਾਲਵੋ ਬਸ ਪਲਟ ਗਈ। ਜਿਸ ਕਾਰਨ ਪੰਜ ਯਾਤਰੀਆਂ ਦੀ ਮੌਤ ਹੋ ਗਈ। ਜਦ ਕਿ ਦੋ ਦਰਜਨਾਂ ਤੋਂ ਜ਼ਿਆਦਾ ਜ਼ਖਮੀ ਹਨ। ਇਨ੍ਹਾਂ ਵਿਚ ਸੱਤ ਦੀ ਹਾਲਤ ਗੰਭੀਰ ਹੈ। 
ਲਖਨਊ-ਆਗਰਾ ਐਕਸਪ੍ਰੈਸ ਪੇਪਰ ਗੰਜਮੁਰਾਦਾਬਾਦ ਖੇਤਰ ਵਿਚ ਤੇਜ਼ ਰਫਤਾਰ ਵਾਲਵੋ ਬਸ ਤਰਬੂਜ ਨਾਲ ਭਰੀ ਟਰੈਕਟਰ ਟਰਾਲੀ ਨੂੰ ਟੱਕਰ ਮਾਰਨ ਤੋਂ ਬਾਅਦ ਪਲਟ ਗਈ। ਹਾਦਸੇ ਵਿਚ 3 ਬੱਚਿਆਂ ਸਣੇ ਪੰਜ ਦੀ ਮੌਤ ਹੋ ਗਈ। ਬਸ ਵਿਚ ਸਵਾਰ 80 ਯਾਤਰੀਆਂ ਵਿਚੋਂ 40 ਜ਼ਖ਼ਮੀ ਹੋ ਗਏ ਜਿਨ੍ਹਾਂ ਬਾਂਗਰਮਊ ਸੀਐਸਸੀ ਲੈ ਜਾਇਆ ਗਿਆ। ਹਾਲਤ ਗੰਭੀਰ ਹੋਣ 'ਤੇ 23 ਨੂੰ ਹਸਪਤਾਲ ਰੈਫਰ ਕੀਤਾ ਗਿਆ।  ਇਨ੍ਹਾਂ ਵਿਚ ਸੱਤ ਨੂੰ ਲਖਨਊ ਟਰਾਮਾ ਸੈਂਟਰ ਰੈਫਰ ਕੀਤਾ ਗਿਆ।  ਹਾਦਸਾ ਭੋਰ ਪਹਰ ਬਾਂਗਰਮਊ ਕੋਤਵਾਲੀ, ਗੰਜਮੁਰਾਦਾਬਾਦ ਖੇਤਰ ਦੇ ਜਸਰਾਪੁਰ ਪਿੰਡ ਦੇ ਕੋਲ ਹੋਇਆ। ਦਿੱਲੀ ਤੋਂ ਵਾਲਵਾ ਬਸ 80 ਯਾਤਰੀਆਂ ਨੂੰ ਲੈ ਕੇ ਬਿਹਾਰ ਲਈ ਚਲੀ ਸੀ। ਬਸ ਅਜੇ ਐਕਸਪ੍ਰੈਸ ਵੇ 'ਤੇ ਗੰਜਮੁਰਾਦਾਬਾਦ ਦੇ ਜਸਰਾਪੁਰ ਪਿੰਡ ਕੋਲ ਪੁੱਜੀ ਸੀ ਕਿ ਓਵਰਟੇਕ ਦੀ ਕੋਸ਼ਿਸ਼ ਵਿਚ ਤਰਬੂਜ਼  ਨਾਲ ਲਦੀ ਟਰੈਕਟਰ ਟਰਾਲੀ ਵਿਚ ਬਸ ਟੱਕਰ ਮਾਰ ਕੇ ਪਲਟ ਗਈ। ਹਾਦਸੇ ਵਿਚ ਤਿੰਨ ਬੱਚਿਆਂ ਸਣੇ 5 ਦੀ ਮੌਤ ਹੋ ਗਈ ਜਦ ਕਿ 40 ਜ਼ਖਮੀ ਹੋ ਗਏ।

ਹੋਰ ਖਬਰਾਂ »