ਪੰਜ ਮਿਲੀਅਨ ਤੋਂ ਜ਼ਿਆਦਾ ਗ਼ੈਰਕਾਨੂੰਨੀ ਤੰਬਾਕੂ ਕੀਤਾ ਜ਼ਬਤ

ਬ੍ਰਿਟਿਸ਼ ਕੋਲੰਬੀਆ, 18 ਮਈ (ਹਮਦਰਦ ਸਮਾਚਾਰ ਸੇਵਾ): ਬ੍ਰਿਟਿਸ਼ ਕੋਲੰਬੀਆ ਦੇ ਵਿੱਤ ਮੰਤਰਾਲੇ ਦੀ ਜਾਂਚ ਯੂਨਿਟ ਨੇ ਸੂਬਾ ਸਰਕਾਰ ਅਤੇ ਜਨਤਾ ਦੇ ਸਹਿਯੋਗ ਨਾਲ ਗ਼ੈਰ ਕਾਨੂੰਨੀ ਨਸ਼ੇ ਦੀ ਸਪਲਾਈ ਰੋਕਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਟੀਮ ਨੇ ਵਿੱਤੀ ਸਾਲ 2018-19 ਵਿੱਚ 5.75 ਮਿਲੀਅਨ ਤੋਂ ਜ਼ਿਆਦਾ ਮਾਤਰਾ 'ਚ ਤੰਬਾਕੂ ਜ਼ਬਤ ਕੀਤਾ ਹੈ। ਜ਼ਬਤ ਕੀਤੇ ਨਸ਼ੇ ਦੀ ਕੁੱਲ ਕੀਮਤ 2.4 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਤ ਮੰਤਰਾਲੇ ਕੋਲ ਵਿੱਚ ਅਪਰਾਧਿਕ ਜਾਂਚ ਯੂਨਿਟ ਹੈ ਜੋ ਗੈਰ ਕਾਨੂੰਨੀ ਗ਼ਤੀਵਿਧੀਆਂ 'ਤੇ ਰੋਕ ਲਾਉਣ ਲਈ ਕੰਮ ਕਰਦੀ ਹੈ। ਇਹ ਜਾਂਚ ਯੂਨਿਟ ਮਿਊਂਸੀਪਲ ਪੁਲਿਸ ਫ਼ੋਰਸ, ਆਰਸੀਐਮਪੀ, ਕੈਨੇਡਾ ਰੈਵੀਨਿਊ ਏਜੰਸੀ, ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਹੋਰ ਕਾਨੂੰਨ ਇਨਫ਼ੋਰਸਮੈਂਟ ਏਜੰਸੀਆਂ ਨਾਲ ਮਿਲ ਕੇ ਗ਼ੈਰ ਕਾਨੁੰਨੀ ਨਸ਼ੇ ਦੀ ਸਪਲਾਈ 'ਤੇ ਰੋਕ ਲਾਉਣ ਲਈ ਨਜ਼ਦੀਕੀ ਨਾਲ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਕੋਲ ਇੱਕ ਰਿਟੇਲ ਤੰਬਾਕੂ ਇੰਸਪੈਕਸ਼ਨ ਪ੍ਰੋਗਰਾਮ ਵੀ ਹੈ ਜੋ ਦੁਕਾਨਾਂ 'ਤੇ ਗ਼ੈਰ ਕਾਨੂੰਨੀ ਨਸ਼ੇ ਨੂੰ ਵੇਚਣ 'ਤੇ ਰੋਕ ਲਾਉਂਦਾ ਹੈ। ਵਿੱਤ ਮੰਤਰਾਲੇ ਦੀ ਜਾਂਚ ਯੂਨਿਟ ਨੇ ਸੂਬਾ ਵਾਸੀਆਂ ਲਈ ਇੱਕ ਟੋਲ ਫ਼ਰੀ ਟਿਪਸ ਲਾਈਨ ਦਾ ਸੰਚਾਲਨ ਵੀ ਕੀਤਾ ਹੈ ਗ਼ੈਰ ਕਾਨੂੰਨੀ ਤੰਬਾਕੂ ਦੀ ਖ਼ਰੀਦ ਅਤੇ ਵੇਚ ਦੀ ਰਿਪੋਰਟ ਕਰਦੀ ਹੈ।  

ਹੋਰ ਖਬਰਾਂ »

ਹਮਦਰਦ ਟੀ.ਵੀ.