ਟੋਰਾਂਟੋ ਸਕੂਲ ਬੋਰਡ ਆਗ਼ਾਮੀ ਸਾਲ ਦੌਰਾਨ 300 ਦੇ ਕਰੀਬ ਕਲਾਸਾਂ ਕਰੇਗਾ ਰੱਦ

ਟੋਰਾਂਟੋ, 18 ਮਈ (ਹਮਦਰਦ ਸਮਾਚਾਰ ਸੇਵਾ): ਟੋਰਾਂਟੋ ਡਿਸਟ੍ਰਿਕ ਸਕੂਲ ਬੋਰਡ (ਟੀਡੀਐਸਬੀ) ਵਲੋਂ ਆਉਣ ਵਾਲੇ ਸਕੂਲੀ ਸਾਲ (2019-20) 'ਚ 300 ਤੋਂ ਜ਼ਿਆਦਾ ਕਲਾਸਾਂ ਨੂੰ ਰੱਦ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਬਾਕੀ ਦੀਆਂ ਕਲਾਸਾਂ ਦਾ ਆਕਾਰ ਵਧਾ ਕੇ ਉਨ•ਾਂ ਨੂੰ ਜਾਰੀ ਕੀਤਾ ਜਾਵੇਗਾ। ਸਿੱਖਿਆ ਪ੍ਰਣਾਲੀ ਵਿੱਚ ਇਹ ਬਦਲਾਅ ਫ਼ੋਰਡ ਸਰਕਾਰ ਵਲੋਂ ਫ਼ੈਸਲੇ ਕਰ ਕੇ ਹੋਇਆ ਹੈ ਜਿਸ ਵਿੱਚ ਸਰਕਾਰ ਵੱਲੋਂ ਕਲਾਸਾਂ ਦਾ ਅਕਾਰ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਕਲਾਸਾਂ ਦਾ ਵਿਸਥਾਰ 22 ਤੋਂ 28 ਕਰਨ ਦਾ ਫ਼ੈਸਲਾ ਲਿਆ ਹੈ । ਇਸ ਤੋਂ ਇਲਾਵਾ ਸਿੱਖਿਆ ਦੇ ਹੋਰ ਪ੍ਰੋਗਰਾਮਾਂ ਵਿੱਚ ਵੀ ਤਬਦੀਲੀ ਲਿਆਈ ਗਈ ਹੈ ਜਿਵੇਂ ਕਿ ਵਿਦਿਆਰਥੀਆਂ ਨੂੰ ਗ੍ਰੈਜੂਏਟ ਕਰਨ ਲਈ ਚਾਰ ਕੋਰਸ ਆਨਲਾਇਨ ਕਰਨ ਅਤੇ ਕੁਝ ਵਿਦਿਅਕ ਪ੍ਰੋਗਰਾਮਾਂ 'ਚ ਵੀ ਕਟੌਤੀ ਕੀਤੀ ਹੈ। ਕਲਾਸਾਂ ਰੱਦ ਕਰਨ ਦੀ ਇਹ ਖ਼ਬਰ ਟੀਡੀਐਸਬੀ ਬੁਲਾਰੇ ਰਿਆਨ ਬਰਡ ਨੇ ਦਿੱਤੀ ਅਤੇ ਨਾਲ ਹੀ ਉਸ ਨੇ ਫ਼ੋਰਡ ਸਰਕਾਰ ਦੇ ਫ਼ੈਸਲੇ ਨਾਲ ਪ੍ਰਭਾਵਿਤ ਹੋਏ ਕੋਰਸਾਂ ਦੀ ਲਿਸਟ ਵੀ ਸਾਂਝੀ ਕੀਤੀ। ਜਾਣਕਾਰੀ ਦਿੰਦਿਆਂ ਬਰਡ ਨੇ ਕਿਹਾ ਕਿ ਉਨ•ਾਂ ਨੇ ਸ਼ੁਰੂ ਤੋਂ ਹੀ ਕਿਹਾ ਸੀ ਕਿ ਜੇ ਸਾਡੇ ਸਕੂਲਾਂ ਵਿੱਚ ਸੈਕੰਡਰੀ ਅਧਿਆਪਕਾਂ ਦੀ ਗਿਣਤੀ ਵਿੱਚ ਕਮੀ ਕੀਤੀ ਜਾਵੇਗੀ ਤਾਂ ਇਸ ਦਾ ਸਿੱਧਾ ਅਸਰ ਕੋਰਸ ਆਪਸ਼ਨ ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ 'ਤੇ ਪਵੇਗਾ।  ਸਿੱਖਿਆ ਪ੍ਰਣਾਲੀ 'ਚ ਸੂਬਾ ਸਰਕਾਰ ਵਲੋਂ ਕੀਤੇ ਬਦਲਾਅ ਕਾਰਨ ਕਈ ਇਲੈਕਟਿਵ ਕੋਰਸਾਂ ਨੂੰ ਆਉਣ ਵਾਲੇ ਸਾਲ 'ਚ ਰੱਦ ਕੀਤਾ ਜਾ ਰਿਹਾ ਹੈ ਅਤੇ ਬਾਕੀ ਦੇ ਬਚੇ ਕੋਰਸਾਂ ਨੂੰ ਕਾਲਾਸਾਂ ਦਾ ਆਕਾਰ ਵਧਾ ਕੇ ਜਾਂ ਸੰਯੁਕਤ ਗਰੇਡ ਨਾਲ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਫ਼ੈਸਲੇ ਨਾਲ ਲਾਇਬ੍ਰੇਰੀ ਅਤੇ ਗਾਈਡੈਂਸ ਸੇਵਾਵਾਂ ਵਿੱਚ ਵੀ ਕਟੌਤੀ ਕੀਤੀ ਜਾਵੇਗੀ। ਬਰਡ ਦਾ ਕਹਿਣਾ ਹੈ ਕਿ ਅਧਿਆਪਕਾਂ ਦੀਆਂ ਨੌਕਰੀਆਂ 'ਚ ਕਟੌਤੀ ਕਰਨ ਨਾਲ ਕੋਰਸ ਸਲੈਕਸ਼ਨ 'ਤੇ ਤਾਂ ਅਸਰ ਹੋਵੇਗਾ ਹੀ ਪਰ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਮਦਦ ਵਿੱਚ ਵੀ ਕਮੀ ਆਵੇਗੀ। ਫ਼ੋਰਡ ਸਰਕਾਰ ਦੇ ਇਸ ਬਦਲਾਅ ਦੇ ਫ਼ੈਸਲੇ ਵਜੋਂ ਉਂਟਾਰੀਓ ਦੀ ਸਿੱਖਿਆ ਸਿਸਟਮ ਵਿੱਚ ਮਾਰਚ ਮਹੀਨੇ 'ਚ ਕਲਾਸਾਂ ਦਾ ਆਕਾਰ 9 ਤੋਂ 12 ਗਰੇਡ ਲਈ 22 ਤੋਂ 28 ਕੀਤੇ ਜਾਣ ਦੀ ਸੰਭਾਵਨਾ ਹੈ। ਬੋਰਡ ਨੇ ਇਹ ਅਨੁਮਾਨ ਵੀ ਲਾਇਆ ਹੈ ਕਿ ਸਕੂਲੀ ਸਾਲ 2019-20 ਦੀ ਸ਼ੁਰੂਆਤ 'ਚ ਕਲਾਸਾਂ ਦਾ ਆਕਾਰ ਪਹਿਲੇ ਸਾਲ ਲਈ ਔਸਤਨ 1.9 ਵਰਗ ਤੋਂ ਵਧ ਕੇ 23.6 ਹੋ ਜਾਵੇਗਾ। ਸਿੱਖਿਆ ਦੇ ਇਸ ਖੇਤਰ ਵਿੱਚ ਤਬਦੀਲੀ ਆਉਣ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬੇਸ਼ਕ ਸੂਬੇ ਵਿੱਚ ਲਗਾਤਾਰ ਨੋਕਰੀਆਂ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪਰ ਫ਼ਿਰ ਵੀ ਸਿਖਿਆ ਮੰਤਰੀ ਲੀਜ਼ਾ ਥੌਂਪਸਨ ਵਾਰ ਵਾਰ ਇਸ ਗੱਲ ਨੂੰ ਦੁਹਰਾ ਰਹੇ ਹਨ ਕਿ ਸਰਕਾਰ ਦੇ ਉਕਤ ਫ਼ੈਸਲੇ ਨਾਲ ਕਿਸੇ ਦੀ ਵੀ ਨੌਕਰੀ ਨਹੀਂ ਜਾਵੇਗੀ। ਉਨ•ਾਂ ਦਾ ਦਾਅਵਾ ਹੈ ਕਿ ਨੌਕਰੀਆਂ ਨੂੰ ਬਚਾਉਣ ਲਈ ਸਰਕਾਰ ਵਲੋਂ 1.6 ਦੀ ਫ਼ੰਡਿੰਗ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਅਧਿਆਪਕਾਂ ਦੀ ਛਾਂਟੀ  ਅਤੇ ਨੋਟਿਸਾਂ ਦਾ ਦੌਰ ਜਾਰੀ ਹੈ।

ਹੋਰ ਖਬਰਾਂ »