ਮੈਨੀਟੋਬਾ, 18 ਮਈ (ਹਮਦਰਦ ਸਮਾਚਾਰ ਸੇਵਾ): ਮੈਨੀਟੋਬਾ ਦੇ ਸੇਲਕਿਰਕ ਸ਼ਹਿਰ 'ਚ ਸਥਿਤ ਘਰ ਨੂੰ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਭਿਆਨਕ ਹਾਦਸੇ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ ਜਿਨ•ਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਵਿਨੀਪੈੱਗ ਫ਼ਾਇਰ ਅਫ਼ਸਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੇਲਕਿਰਕ ਐਵੀਨਿਊ ਵਿੱਚ 700 ਬਲਾਕ ਦੀ ਇੱਕ ਮਲਟੀ ਫ਼ੈਮਿਲੀ ਘਰ 'ਚ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਘਟਨਾ ਸਥਾਨ 'ਤੇ ਪਹੁੰਚਣ ਸਮੇਂ ਘਰ ਤੋਂ ਅੱਗ ਦੀਆਂ ਲਪਟਾਂ ਬਾਹਰ ਨਿਕਲ ਰਹੀਆਂ ਸੀ ਅਤੇ ਫ਼ਾਇਰ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਦੋ ਵਿਅਕਤੀ ਕਿਸੇ ਤਰ•ਾਂ ਆਪਣੇ ਆਪ ਨੂੰ ਬਚਾਅ ਕੇ ਘਰ ਤੋਂ ਬਾਹਰ ਨਿਕਲਣ 'ਚ ਸਫ਼ਲ ਹੋ ਗਏ ਪਰ ਬੁਰੀ ਤਰ•ਾਂ ਜ਼ਖ਼ਮੀ ਹੋ ਗਏ ਜਿਨ•ਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।  ਡਿਪਟੀ ਫ਼ਾਇਰ ਚੀਫ਼ ਰੱਸ ਡਰੋਹੋਮਰਸਕੀ ਨੇ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਫ਼ਾਇਰ ਅਧਿਕਾਰੀ ਘਰ ਦੇ ਅੰਦਰ ਦਾਖ਼ਲ ਨਾ ਹੋ ਸਕੇ। ਅੱਗ ਬੁਝਾਉਣ ਉਪਰੰਤ ਜਦੋਂ ਘਰ ਦੀ ਜਾਂਚ ਕੀਤੀ ਤਾਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਘਰੋਂ ਬਰਾਮਦ ਹੋਈਆਂ। ਜਾਂਚ ਅਧਿਕਾਰੀਆਂ ਨੂੰ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ ਅਤੇ ਘਰ 'ਚ ਸਮੋਕ ਅਲਾਰਮ ਦੇ ਹੋਣ ਜਾਂ ਨਾ ਹੋਣ ਬਾਰੇ ਪਤਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਿਪਟੀ ਫ਼ਾਇਰ ਚੀਫ਼ ਦਾ ਕਹਿਣਾ ਹੈ ਕਿ ਘਰ 'ਚ ਸੁਰੱਖਿਆ ਲਈ ਸਮੋਕ ਅਲਾਰਮ ਦਾ ਹੋਣਾ ਬਹੁਤ ਜ਼ਰੁਰੀ ਹੈ ਅਤੇ ਹਰ ਇੱਕ ਨੂੰ ਆਪਣੇ ਘਰ 'ਚ ਇਹ ਸਿਸਟਮ ਲਗਵਾਉਣਾ ਚਾਹੀਦਾ ਹੈ। ਉਨਾਂ• ਨੇ ਕਿਹਾ ਕਿ ਅੱਗ ਲੱਗਣ ਕਾਰਨ ਘਰ ਬੁਰੀ ਤਰ•ਾਂ ਨੁਕਸਾਨਿਆ ਗਿਆ ਹੈ। ਘਟਨਾ ਸਥਾਨ 'ਤੇ ਮੌਜੂਦ ਗਵਾਹਾਂ ਨੇਪੁਲਿਸ ਨੂੰ ਦੱਸਿਆ ਕਿ ਜਿਸ ਸਮੇਂ ਘਰ ਨੂੰ ਅੱਗ ਲੱਗੀ ਸੀ ਉਸ ਸਮੇਂ ਕਈ ਲੋਕਾਂ ਘਰੋਂ ਬਾਹਰ ਜਾਨ ਬਚਾ ਕੇ ਭੱਜ ਰਹੇ ਹਨ। ਅੱਗ ਬਹੁਤ ਜ਼ਿਆਦਾ ਭਿਆਨਕ ਸੀ ਅਤੇ ਲਪਟਾਂ ਪੂਰੀ ਤੇਜ਼ੀ ਨਾਲ ਘਰ ਦੀ ਖਿੜਕੀ ਤੋਂ ਨਿਕਲ ਰਹੀਆਂ ਸੀ। ਅੱਗ 'ਤੇ ਕਾਬੂ ਪਾਉਣ ਲਈ ਕਈ ਫ਼ਾਇਰ ਟਰੱਕਾਂ ਦੀ ਜ਼ਰੂਰਤ ਪਈ ਅਤੇ ਕੁਝ ਘੰਟਿਆਂ ਲਈ ਉਸ ਸਥਾਨ ਦੀ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ।

ਹੋਰ ਖਬਰਾਂ »