ਪਰਥ,18 ਮਈ (ਹਮਦਰਦ ਸਮਾਚਾਰ ਸੇਵਾ): ਆਸਟ੍ਰੇਲੀਆ 'ਚ ਭਾਰਤੀ ਹੋਟਲ 'ਤੇ ਸਾਫ਼-ਸਫ਼ਾਈ ਨਾ ਰੱਖਣ ਦੇ ਦੋਸ਼ ਵਿੱਚ 12 ਲੱਖ ਰੁਪਏ (25 ਆਸਟ੍ਰੇਲੀਅਨ ਡਾਲਰ) ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਹੋਟਲ ਪਰਥ ਦੇ ਸਾਊਥ ਸਟਰੀਟ 'ਚ ਸਥਿਤ ਹੈ। ਕਾਰਵਾਈ ਆਸਟ੍ਰੇਲੀਆਈ ਖਾਦ ਨਿਯਮਾਂ ਤਹਿਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਭਾਰਤੀ ਹੋਟਲ 'ਚ ਹੱਥ ਧੋਣ ਦਾ ਉਚਿਤ ਪ੍ਰਬੰਧ ਨਹੀਂ ਸੀ। ਸੀਵਰੇਜ ਦੇ ਪਾਣੀ ਨਾਲ ਨਿਪਟਣ ਦੀ ਕੋਈ ਵਿਵਸਥਾ ਨਹੀਂ ਸੀ ਅਤੇ ਕਈ ਥਾਵਾਂ 'ਤੇ ਉੱਲੀ ਵੀ ਲੱਗੀ ਹੋਈ ਸੀ। ਇਸ ਤੋਂ ਇਲਾਵਾ ਹੋਟਲ 'ਚ ਸਾਬਣ ਅਤੇ ਗਰਮ ਪਾਣੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਹ ਜੁਰਮਾਨਾ ਦ ਕਰੀ ਕਲੱਬ ਇੰਡੀਆਨ ਹੋਟਲ ਵਿਰੁਧ ਲਾਇਆ ਗਿਆ ਹੈ। ਇਸ ਹੋਟਲ ਦਾ ਮਾਲਕ ਨਿਲਿਸ਼ ਦੋਖੇ ਹੈ। ਹੈਲਥ ਇੰਸਪੈਕਟਰ ਨੇ ਜਾਂਚ ਦੌਰਾਨ ਪਾਇਆ ਕਿ ਉਸ ਨੇ ਸਾਫ਼-ਸਫ਼ਾਈ ਦੇ ਨਿਯਮਾਂ ਦਾ ਪਾਲਨ ਨਹੀਂ ਕੀਤਾ ਸੀ। ਦਸੰਬਰ 2018 'ਚ ਹੈਲਥ ਇੰਸਪੈਕਟਰ ਨੇ ਹੋਟਲ ਦੀ ਜਾਂਚ ਕੀਤੀ ਸੀ। ਜਾਂਚ ਦੌਰਾਨ ਨਾਲੀ 'ਚ ਇੱਕ ਚਮਚ ਮਿਲਿਆ ਅਤੇ ਕਈ ਥਾਵਾਂ 'ਤੇ ਚਿੱਕੜ ਵੀ ਪਾਇਆ ਗਿਆ। ਜਾਣਕਾਰੀ ਮੁਤਾਬਕ ਸਿੰਕ ਦੇ ਹੇਠਾਂ ਸਥਿਤ ਗੰਦੇ ਪਾਇਪ ਨਾਲ ਗੰਦਾ ਪਾਣੀ ਸਿੱਧਾ ਰਸੋਈ 'ਚ ਆ ਰਿਹਾ ਸੀ। ਚਾਪਿੰਗ ਬੋਰਡ ਵੀ ਬਹੁਤ ਜ਼ਿਆਦਾ ਗੰਦਾ ਸੀ ਜਿਸ ਦੀ ਵਰਤੋਂ ਵੀ ਹੁਣ ਤੱਕ ਕੀਤੀ ਜਾ ਰਹੀ ਸੀ। ਹੋਟਲ ਦੇ ਮਾਲਿਕ ਨਿਲਿਸ ਦੋਖੇ ਨੈ ਕਿਹਾ ਕਿ ਜਦੋਂ ਹੈਲਥ ਇੰਸਪੈਕਟਰ ਜਾਂਚ ਲਈ ਆਇਆ ਤਾਂ ਉਹ ਉਥੇ ਮੌਜੂਦ ਨਹੀਂ ਸੀ। ਨਹੀਂ ਤਾਂ ਰਸੋਈ ਹਮੇਸ਼ਾ ਸਾਫ਼ ਹੀ ਰਹਿੰਦੀ ਹੈ। ਜਾਂਚ ਦੇ ਅਗਲੇ ਦਿਨ ਤੋਂ ਹੀ ਸਾਰੇ ਨਿਯਮਾਂ ਦਾ ਚੰਗੀ ਤਰ•ਾਂ ਪਾਲਣ ਕੀਤਾ ਗਿਆ।

ਹੋਰ ਖਬਰਾਂ »