ਸਮਾਣਾ ਵਿਖੇ ਸ਼ਰਾਬ ਬਰਾਮਦਗੀ ਮਾਮਲਾ

ਪਟਿਆਲਾ , 18 ਮਈ  (ਹਮਦਰਦ ਨਿਊਜ਼ ਸਰਵਿਸ) : ਸਮਾਣਾ ਨੇੜੇ ਪਿੰਡ ਫਤਿਹਪੁਰ ਦੇ ਇੱਕ ਸ਼ੈਲਰ ਵਿਚੋਂ ਵੱਡੀ ਗਿਣਤੀ 'ਚ ਸ਼ਰਾਬ ਬਰਾਮਦ ਹੋਈ। ਇਹ ਸ਼ਰਾਬ ਵੋਟਰਾਂ 'ਚ ਵਰਤਾਈ ਜਾਣੀ ਸੀ। 
ਸ਼ਰਾਬ ਬਰਾਮਦਗੀ ਮਗਰੋਂ ਚੋਣ ਕਮਿਸ਼ਨ ਨੇ ਜ਼ਿਲ•ਾ ਚੋਣ ਅਫਸਰ ਦੀ ਸਿਫਾਰਸ਼ 'ਤੇ ਸਮਾਣਾ ਦੇ ਡੀਐਸਪੀ ਜਸਵੰਤ ਮਾਂਗਟ ਅਤੇ ਐੱਸ.ਐਚ.ਓ ਬਲਜੀਤ ਕੁਮਾਰ ਦਾ ਤਬਾਦਲਾ ਕਰ ਦਿੱਤਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਪੀ.ਡੀ.ਏ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਚੋਣ ਕਮਿਸ਼ਨ 'ਤੇ ਵੀ ਪੱਖਪਾਤੀ ਹੋਣ ਦਾ ਇਲਜ਼ਾਮ ਲਾਇਆ ਸੀ।
ਜਦੋਂ ਬੀਤੀ ਰਾਤ ਸਮਾਣਾ ਨੇੜੇ ਪਿੰਡ ਫਤਿਹਪੁਰ ਦੇ ਇੱਕ ਸ਼ੈਲਰ ਵਿੱਚ ਭਾਰੀ ਮਾਤਰਾ 'ਚ ਸ਼ਰਾਬ ਆਉਣ ਬਾਰੇ ਭਿਣਕ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਾਰੀ ਰਾਤ ਪਟਿਆਲਾ ਸਮਾਣਾ ਸੜਕ 'ਤੇ ਧਰਨਾ ਲਾ ਦਿੱਤਾ। ਓਥੇ ਸਾਰੀ ਰਾਤ ਧਰਨਾ ਜਾਰੀ ਰਹਿਣ ਤੋਂ ਬਾਅਦ ਅੱਜ ਸਵੇਰੇ ਪੰਜ ਵਜੇ ਪ੍ਰਸਾਸ਼ਨ ਆਖਿਰਕਾਰ ਝੁਕਿਆ ਅਤੇ ਸ਼ੈਲਰ ਦੇ ਗੇਟ ਖੋਲ•ੇ ਗਏ।ਜਿਸ ਤੋਂ ਬਾਅਦ ਡਾ.ਧਰਮਵੀਰ ਗਾਂਧੀ ਅਤੇ ਸੁਰਜੀਤ ਸਿੰਘ ਰੱਖੜਾ ਮੀਡੀਆ ਕਰਮੀਆਂ ਨਾਲ ਸ਼ੈਲਰ ਦੇ ਅੰਦਰ ਪੁੱਜੇ ਤਾਂ ਉਥੇ ਦੇਖਿਆ ਕਿ ਸ਼ੈਲਰ ਦੇ ਅੰਦਰ ਅਣਗਿਣਤ ਸ਼ਰਾਬ ਦੀਆਂ ਪੇਟੀਆਂ ਪਈਆਂ ਸਨ।

ਹੋਰ ਖਬਰਾਂ »