ਚੰਡੀਗੜ, 19 ਮਈ (ਵਿਸ਼ੇਸ਼ ਪ੍ਰਤੀਨਿਧ) : ਲੋਕ ਸਭਾ ਚੋਣਾਂ ਦੇ ਅੰਤਮ ਗੇੜ ਵਿਚ ਪੰਜਾਬੀਆਂ ਦਾ ਉਤਸ਼ਾਹ ਮੱਠਾ ਨਜ਼ਰ ਆਇਆ ਅਤੇ ਸਿਰਫ਼ 60 ਫ਼ੀ ਸਦੀ ਪੋਲਿੰਗ ਹੀ ਸੰਭਵ ਹੋ ਸਕੀ ਜਦਕਿ 2014 ਵਿਚ 70 ਫ਼ੀ ਸਦੀ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਸੀ। ਭਾਰਤ ਦੇ 7 ਰਾਜਾਂ ਦੀਆਂ 59 ਸੀਟਾਂ ਲਈ ਵੋਟਿੰਗ ਖ਼ਤਮ ਹੁੰਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਫ਼ਿਲਮ ਅਦਾਕਾਰ ਸਨੀ ਦਿਉਲ ਸਣੇ ਹੋਰਨਾਂ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ। ਚੋਣਾਂ ਦੇ ਆਖ਼ਰੀ ਗੇੜ ਵਿਚ ਜਿਥੇ ਪੰਜਾਬ ਵਿਚ ਕਈ ਥਾਵਾਂ 'ਤੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਦੇ ਭਿੜਨ ਦੀਆਂ ਰਿਪੋਰਟਾਂ ਹਨ, ਉਥੇ ਹੀ ਪੱਛਮੀ ਬੰਗਾਲ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦਰਮਿਆਨ ਹਿੰਸਕ ਝੜਪਾਂ ਹੋਈਆਂ ਅਤੇ ਉੱਤਰੀ ਕੋਲਕਾਤਾ ਪਾਰਲੀਮਾਨੀ ਹਲਕੇ ਵਿਚ ਦੇਸੀ ਬੰਬ ਸੁੱਟਣ ਦੀਆਂ ਰਿਪੋਰਟਾਂ ਮਿਲੀਆਂ ਹਨ। ਪੰਜਾਬ ਵਿਚ ਇਸ ਵਾਰ ਕਈ ਥਾਵਾਂ 'ਤੇ ਮਾਡਲ ਪੋਲਿੰਗ ਬੂਥ ਵੀ ਬਣਾਏ ਗਏ ਜਿਨ•ਾਂ ਨੂੰ ਵਿਆਹ ਦੇ ਪੰਡਾਲ ਵਾਂਗ ਸਜਾਇਆ ਗਿਆ ਅਤੇ ਵੋਟ ਪਾਉਣ ਆ ਰਹੇ ਲੋਕਾਂ 'ਤੇ ਫੁੱਲਾਂ ਦੀ ਬਾਰਸ਼ ਕੀਤੀ ਗਈ। ਪਟਿਆਲਾ ਜ਼ਿਲ•ੇ ਦੇ ਪਿੰਡ ਧਰੇੜੀ ਜੱਟਾਂ ਅਤੇ ਮਾਛੀਵਾੜਾ ਸਣੇ ਪੰਜਾਬ ਦੇ ਹਰ ਇਲਾਕੇ  ਵਿਚ ਚੋਣਵੀਆਂ ਥਾਵਾਂ 'ਤੇ ਮਾਡਲ ਪੋਲਿੰਗ ਬੂਥ ਵੇਖੇ ਗਏ। ਇਨ•ਾਂ ਪੋਲਿੰਗ ਬੂਥਾਂ 'ਤੇ ਵੋਟਰ ਦੇ ਪੁੱਜਦਿਆਂ ਹੀ ਢੋਲ ਵੱਜਣ ਲਗਦੇ ਸਨ। 

ਹੋਰ ਖਬਰਾਂ »

ਹਮਦਰਦ ਟੀ.ਵੀ.