ਲੁਧਿਆਣਾ, 19 ਮਈ (ਵਿਸ਼ੇਸ਼ ਪ੍ਰਤੀਨਿਧ) :ਵੋਟ ਦੀ ਅਹਿਮੀਅਤ ਨੂੰ ਲੁਧਿਆਣਾ ਦੀ ਵਸਨੀਕ ਮਨਰਾਜ ਕੌਰ ਨੇ ਲੋਕਾਂ ਸਾਹਮਣੇ ਪੇਸ਼ ਕੀਤਾ ਜੋ ਬ੍ਰੈਸਟ ਕੈਂਸਰ ਦੀ ਆਖਰੀ ਸਟੇਜ 'ਤੇ ਹੈ ਅਤੇ ਡਾਕਟਰ ਉਨ•ਾਂ ਨੂੰ ਬਚਾਉਣ ਦੇ ਭਰਵੇਂ ਯਤਨ ਕਰ ਰਹੇ ਹਨ। ਮਨਰਾਜ ਕੌਰ ਨੇ ਵੋਟ ਪਾਉਣ ਲਈ ਹਸਪਤਾਲ ਤੋਂ 2 ਘੰਟੇ ਦੀ ਛੁੱਟੀ ਲਈ ਅਤੇ ਆਤਮਨਗਰ ਦੇ ਪੋਲਿੰਗ ਬੂਥ 'ਤੇ ਵੋਟ ਪਾਉਣ ਪੁੱਜ ਗਈ। ਹੈਰਾਨੀ ਇਸ ਗੱਲ ਦੀ ਹੈ ਕਿ ਅੱਜ ਸ਼ਾਮ ਮਨਰਾਜ ਕੌਰ ਦੀ ਕੀਮੋਥੈਰੇਪੀ ਹੋਣੀ ਹੈ ਅਤੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣ ਲਈ ਉਹ ਪੋਲਿੰਗ ਬੂਥ 'ਤੇ ਪੁੱਜੀ।
 

ਹੋਰ ਖਬਰਾਂ »

ਹਮਦਰਦ ਟੀ.ਵੀ.