ਨਵੀਂ ਦਿੱਲੀ, 19 ਮਈ (ਵਿਸ਼ੇਸ਼ ਪ੍ਰਤੀਨਿਧ) : ਲੋਕ ਸਭਾ ਚੋਣਾਂ ਦਾ 7ਵਾਂ ਗੇੜ ਮੁਕੰਮਲ ਹੁੰਦਿਆਂ ਹੀ ਚੋਣ ਸਰਵੇਖਣ ਦੀ ਝੜੀ ਲੱਗ ਗਈ ਅਤੇ ਤਕਰੀਬਨ ਹਰ ਸਰਵੇਖਣ ਵਿਚ ਬੀਜੇਪੀ ਦੀ ਅਗਵਾਈ ਵਾਲੇ ਐਨ.ਡੀ.ਏ. ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਸਰਵੇਖਣ ਕਹਿੰਦੇ ਹਨ ਕਿ ਐਨ.ਡੀ.ਪੀ. ਨੂੰ 300 ਤੋਂ ਵੱਧ ਸੀਟਾਂ ਮਿਲ ਸਕਦੀਆਂ ਹਨ ਜਦਕਿ ਕਾਂਗਰਸ ਅਤੇ ਸਹਿਯੋਗੀਆਂ ਨੂੰ 126 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਹੈ। ਹੋਰਨਾਂ ਦੇ ਖਾਤੇ ਵਿਚ 112 ਜਾ ਸਕਦੀਆਂ ਹਨ। ਪੰਜਾਬ ਵਿਚ ਭਾਵੇਂ ਬੀਜੇਪੀ ਦੀ ਸਥਿਤੀ ਜ਼ਿਆਦਾ ਚੰਗੀ ਨਹੀਂ ਪਰ ਕੌਮੀ ਪੱਧਰ 'ਤੇ ਚੱਲ ਰਹੇ ਰੁਝਾਨ ਇਥੋਂ ਦੇ ਆਗੂਆਂ ਦੇ ਹੌਸਲੇ ਬੁਲੰਦ ਕਰਨ ਲਈ ਕਾਫ਼ੀ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.