ਨਵਾਂ ਸ਼ਹਿਰ, 20 ਮਈ, (ਹ.ਬ.) : ਪਿੰਡ ਸ਼ਾਹਪੁਰ ਪੱਟੀ ਵਿਚ ਮਤਦਾਨ ਦੇ ਦੌਰਾਨ ਪੋਲਿੰਗ ਏਜੰਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਘਟਨਾ ਸਵੇਰੇ ਸਾਢੇ ਨੌਂ ਵਜੇ ਦੀ ਹੈ। ਇਸ ਤੋਂ ਬਾਅਦ ਕੁਝ ਦੇਰ ਤੱਕ ਇੱਥੇ ਪੋਲਿੰਗ ਦਾ ਕੰਮ ਪ੍ਰਭਾਵਤ ਹੋਇਆ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਦੇ ਪੋਲਿੰਗ ਏਜੰਟ ਬਲਬੀਰ ਸਿੰਘ ਬੂਥ ਨੰਬਰ 146  ਵਿਚ ਸਨ। ਮਤਦਾਨ ਸ਼ੁਰੂ ਹੁੰਦੇ ਹੀ ਉਹ ਠੀਕ ਸੀ। ਸਵੇਰੇ ਕਰੀਬ ਸਾਢੇ ਨੌਂ ਵਜੇ ਅਚਾਨਕ ਉਨ੍ਹਾਂ ਦੀ ਛਾਤੀ ਵਿਚ ਦਰਦ ਸ਼ੁਰੂ ਹੋ ਗਿਆ। ਉਨ੍ਹਾ ਨੇ ਪੋਲਿੰਗ ਬੂਥ 'ਤੇ ਮੌਜੂਦ ਹੋਰ ਲੋਕਾਂ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਦਲਬੀਰ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

ਹੋਰ ਖਬਰਾਂ »