ਵਾਸ਼ਿੰਗਟਨ, 20 ਮਈ, (ਹ.ਬ.) : ਅਮਰੀਕਾ ਦੀ ਜੈਸਿਕਾ ਕਾਕਸ ਕੋਈ ਆਮ ਮਹਿਲਾ ਨਹੀਂ ਹੈ। ਜਨਮ ਤੋਂ ਹੱਥ ਨਾ ਹੋਣ ਦੇ ਬਾਵਜੂਦ ਉਹ ਕਈ ਅਜਿਹੀ ਚੀਜ਼ਾਂ ਵਿਚ ਮਾਹਰ ਹੈ, ਜਿਸ ਨੂੰ ਆਮ ਲੋਕ ਵੀ ਸਿੱਖ ਨਹੀਂ ਸਕਦੇ। ਖ਼ਾਸ ਗੱਲ ਇਹ ਹੈ ਕਿ ਉਹ ਜਹਾਜ਼ ਤੱਕ ਉਡਾ ਸਕਦੀ ਹੈ।  ਉਹ ਵੀ ਦੋਵੇਂ ਪੈਰਾਂ ਦੀ ਮਦਦ ਨਾਲ। ਬਚਪਨ ਤੋਂ ਹੀ ਜੈਸਿਕਾ ਦੇ ਕੋਲ ਨਕਲੀ ਹੱਥ ਲਗਾਉਣ ਦਾ ਵਿਕਲਪ ਮੌਜੂਦ ਸੀ। ਲੇਕਿਨ ਇਸ ਦੇ ਬਾਵਜੂਦ ਅਪਣੀ ਕਮੀ ਨੂੰ ਕਦੇ ਉਨ੍ਹਾਂ ਨੇ ਕਮਜ਼ੋਰੀ ਨਹੀਂ ਬਣਨ ਦਿੱਤਾ ਅਤੇ ਅਪਣੇ ਪੈਰਾਂ ਦੇ ਇਸਤੇਮਾਲ ਨਾਲ ਹੀ ਅਪਣੇ ਸਪਨਿਆਂ ਦੀ ਹਰ ਚੀਜ਼ ਸਿੱਖ ਲਈ।
ਜੈਸਿਕਾ ਦੇ ਜਨਮ ਦੇ ਸਮੇਂ ਤੋਂ ਹੀ ਹੱਥ ਨਹੀਂ ਸਨ। ਧੀ ਦੀ ਇਸ ਹਾਲਤ ਕਾਰਨ ਮਾਂ ਕਾਫੀ ਦੁਖੀ ਸੀ। ਲੇਕਿਨ ਉਨ੍ਹਾਂ ਨੇ ਕਦੇ ਇਸ ਨੂੰ ਜ਼ਾਹਰ ਨਹੀਂ ਹੋਣ ਦਿੱਤਾ। ਖੁਦ ਜੈਸਿਕਾ ਮੁਤਾਬਕ, ਵੱਡੇ ਹੋਣ ਦੌਰਾਨ ਪਰਵਾਰ ਨੇ ਉਨ੍ਹਾਂ ਕਦੇ ਸੀਮਤ ਮਹਿਸੂਸ ਨਹਂੀ ਹੋਣ ਦਿੱਤਾ। ਉਹ ਅਪਣੀ ਹਿੰਮਤ ਅਤੇ ਮਜ਼ਬੂਤੀ ਦਾ ਸਿਹਰਾ ਅਪਣੇ ਮਾਪਿਆਂ ਨੂੰ ਦਿੰਦੀ ਹੈ। 
ਜੈਸਿਕਾ ਦਾ ਕਹਿਣਾ ਹੈ ਕਿ ਜਹਾਜ਼ ਉਡਾਉਣ ਦੀ ਹਿੰਮਤ ਉਨ੍ਹਾਂ ਇੱਕ ਪਾਇਲਟ ਤੋਂ ਹੀ ਮਿਲੀ ਸੀ। ਉਨ੍ਹਾਂ ਮੁਤਾਬਕ, ਬਚਪਨ ਵਿਚ ਮੈਂ ਜਦ ਵੀ ਜਹਾਜ਼ ਵਿਚ ਸਵਾਰ ਸੀ ਤਦ ਭਗਵਾਨ ਨੂੰ ਸਹੀ ਸਲਾਮਤ ਰਹਿਣ ਦੀ ਦੁਆ ਕਰਦੀ ਸੀ। ਲੇਕਿਨ ਇੱਕ ਵਾਰ ਇੱਕ ਪਾਇਲਟ ਨੇ ਮੈਨੂੰ ਡਰਦੇ ਦੇਖ ਕੌਕਪਿਟ ਵਿਚ ਬੁਲਾ ਲਿਆ । ਉਸ ਨੇ ਮੈਨੂੰ ਨਾਲ ਬਿਠਾਇਆ ਅਤੇ ਮੈਨੂੰ ਜਹਾਜ਼ ਉਡਾਉਣ ਦੇ ਲਈ ਕਿਹਾ । ਇਸ ਮਾਮਲੇ ਤੋਂ ਬਾਅਦ ਉਨ੍ਹਾਂ ਪਹਿਲੀ ਵਾਰ ਜਹਾਜ਼ ਉਡਾਉਣ ਦਾ ਖਿਆਲ ਆਇਆ।
2005 ਵਿਚ ਯੂਨੀਵਰਸਿਟੀ ਆਫ਼ ਐਰਿਜ਼ੋਨਾ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਪਾਇਲਟ ਦੀ ਟਰੇਨਿੰਗ ਸ਼ੁਰੂ ਕੀਤੀ, ਲੇਕਿਨ ਇਹ ਬਿਲਕੁਲ ਸੌਖਾ ਨਹੀਂ ਸੀ, ਟਰੇਨਰਾਂ ਨੂੰ ਕਾਫੀ ਮੁਸ਼ਕਲ ਹੋਈ। ਆਖਰਕਾਰ 2008 ਵਿਚ ਜੈਸਿਕਾ ਇੱਕ ਟਰੇਂਡ ਪਾਇਲਟ ਦੇ ਤੌਰ 'ਤੇ ਤਿਆਰ ਹੋ ਗਈ। ਫੈਡਰਲ  ਏਵੀਏਸ਼ਨ ਐਡਮਨਿਸਟਰੇਸ਼ਨ ਨੇ ਉਨ੍ਹਾਂ ਲਾਈਟ ਸਪੋਰਟਸ ਏਅਰਕਰਾਫਟ ਉਡਾਉਣ ਦੀ ਆਗਿਆ ਦਿੱਤੀ।

ਹੋਰ ਖਬਰਾਂ »

ਅੰਤਰਰਾਸ਼ਟਰੀ