ਨਵੀਂ ਦਿੱਲੀ, 20 ਮਈ, (ਹ.ਬ.) : ਤਜਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਦੇ ਕੋਲ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਦੰਗਾ ਕਰਨ ਤੋਂ ਬਾਅਦ ਇੱਥੇ ਦੀ ਇੱਕ ਸੁਰੱਖਿਅਤ ਜੇਲ੍ਹ ਵਿਚ ਕੁੱਲ 32 ਕੈਦੀਆਂ ਦੀ ਚਾਕੂਆਂ ਨਾਲ ਹੱਤਿਆ ਕਰ ਦਿੱਤੀ। ਇਨ੍ਹਾਂ ਅੱਤਵਾਦੀਆਂ ਨੇ ਪਹਿਲਾਂ ਤਿੰਨ ਗਾਰਡਾਂ ਦੀ ਹੱਤਿਆ ਕੀਤੀ। ਉਸ ਤੋਂ ਬਾਅਦ ਅਪਣੇ ਸਾਥੀ 5 ਕੈਦੀਆਂ ਦੀ ਹੱਤਿਆ ਕਰ ਦਿੱਤੀ। 
ਇਸ ਬਾਰੇ ਵਿਚ ਮੱਧ ਏਸ਼ਿਆਈ ਦੇਸ਼ ਦੇ ਨਿਆ ਮੰਤਰਾਲੇ ਨੇ ਇਸ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਮੰਤਰਾਲੇ ਵਲੋਂ ਦੱਸਿਆ ਗਿਆ ਕਿ ਜਿਸ ਜੇਲ੍ਹ ਵਿਚ ਹੱÎਤਿਆ ਦੀ ਇਹ ਵਾਰਦਾਤ ਹੋਈ ਉਸ ਵਿਚ 1500 ਕੈਦੀ ਸੀ। ਅੱਤਵਾਦੀਆਂ ਨੇ ਜਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਕਾਰਵਾਈ ਕੀਤੀ, ਉਨ੍ਹਾਂ ਦੀ ਇਸ ਕਾਰਵਾਈ ਵਿਚ ਕੁਲ 24 ਅੱਤਵਾਦੀ ਮਾਰੇ ਗਏ।
ਸੁਰੱਖਿਆ ਬਲਾਂ ਨੇ ਜਾਣਕਾਰੀ ਦਿੱਤੀ ਕਿ ਜੇਲ੍ਹ ਵਿਚ ਇਨ੍ਹਾਂ ਨੂੰ ਉਕਸਾਉਣ ਵਾਲਿਆਂ ਵਿਚ ਇੱਕ ਬੇਖਰੂਜ਼ ਗੁਲਮੁਰੋਦ ਸੀ ਜੋ ਤਾਜਿਕ  ਵਿਸ਼ੇਸ਼ ਫੋਰਸ ਦੇ ਕਰਨਲ ਗੁਲਮੋਹਰ ਖਾਲਿਮੋਵ ਦਾ ਪੁੱਤਰ ਸੀ। ਬੇਖਰੂਜ਼ ਗੁਲਮੁਰੋਦ 2015 ਵਿਚ ਇਸਲਾਮਿਕ ਸਟੇਟ ਦੇ ਖ਼ਿਲਾਫ਼ ਸੀ ਅਤੇ ਮੰਤਰਾਲੇ ਦੇ ਅਨੁਸਾਰ ਸੀਰੀਅ ਵਿਚ ਮਾਰਿਆ ਗਿਆ ਹੈ। 
ਇਸਲਾਮਿਕ ਸਟੇਟ, ਜਿਸ ਨੇ ਇੱਕ ਸਮੇਂ ਵਿਚ ਸੀਰੀਆ ਅਤੇ ਇਰਾਕ ਵਿਚ ਜ਼ਮੀਨ ਦੇ ਵੱਡੇ ਹਿੱਸੇ ਨੂੰ ਕੰਟਰੋਲ ਕੀਤਾ ਸੀ ਲੇਕਿਨ ਹੁਣ ਅਪਣੇ ਗੜ੍ਹ ਖੋਹ ਦਿੱਤੇ ਹਨ। ਪਿਛਲੇ ਸਾਲ ਨਵੰਬਰ ਵਿਚ ਇੱਕ ਹੋਰ ਤਾਜਿਕ ਜੇਲ੍ਹ ਦੰਗੇ ਦੇ ਲਈ ਜ਼ਿੰਮੇਦਾਰੀ ਦਾ ਦਾਅਵਾ ਕੀਤਾ ਸੀ ਜਿਸ ਨੇ ਜੁਲਾਈ 2018 ਵਿਚ ਪੱਛਮੀ ਸੈਲਾਨੀਆਂ 'ਤੇ ਅਪਣੇ ਕਾਰਕੁਨਾਂ ਵਲੋਂ ਘਾਤਕ ਹਮਲੇ ਕੀਤੇ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ