ਫੀਨਿਕਸ, 20 ਮਈ, (ਹ.ਬ.) : ਦਸਤਾਰ ਨਾਲ ਜੁੜੇ ਇਸ਼ਤਿਹਾਰ  'ਤੇ ਅਮਰੀਕੀ ਕੰਪਨੀ ਨਾਰਦਸਟਰਾਮ ਨੇ ਸਿੱਖਾਂ ਕੋਲੋਂ ਮੁਆਫ਼ੀ ਮੰਗੀ ਹੈ। ਹਾਲਾਂਕਿ ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਨਾਗਰਿਕ ਅਧਿਕਾਰ ਸੰਗਠਨ ਦੇ ਇੱਕ ਚੋਟੀ ਦੇ ਪ੍ਰਤੀਨਿਧੀ ਨੇ ਕਿਹਾ ਕਿ ਹੁਣ ਵੀ ਇਨ੍ਹਾਂ ਦਸਤਵਾਰਾਂ ਨੂੰ ਤਿਆਰ ਕਰਨ ਵਾਲੀ ਕੰਪਨੀ 'ਗੁੱਚੀ' ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਾਂ। ਨਿਊਯਾਰਕ ਸਥਿਤ ਇੱਕ ਸਿੱਖ ਸੰਗਠਨ ਦੇ ਸੀਨੀਅਰ ਅਧਿਕਾਰੀ ਸਿਮਰਨਜੀਤ ਸਿੰਘ ਨੇ ਕਿਹਾ ਕਿ ਦੁਨੀਆ ਭਰ ਦੇ ਲੋਕਾਂ ਨੂੰ ਪਿਆਰੀਆਂ ਤੇ ਪਵਿੱਤਰ ਵਸਤੂਆਂ ਨੂੰ ਕੰਪਨੀਆਂ ਉਪਭੋਗ ਵਸਤੂਆਂ ਦੇ ਰੂਪ ਵਿਚ ਪੇਸ਼ ਕਰ ਪੈਸਾ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਸਤਾਰ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਲਈ ਡੂੰਘੀ ਸ਼ਰਧਾ ਦਾ ਵਿਸ਼ਾ ਹੈ। ਗੌਰਤਲਬ ਹੈ ਕਿ ਨਾਰਦਸਟਰਾਮ ਦੀ ਵੈਬਸਾਈਟ 'ਤੇ 15 ਮਈ ਨੂੰ ਦਸਤਾਰ ਦਾ ÎਿÂੱਕ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਦਾ ਵੇਰਵੇ ਵਿਚ ਲਿਖਿਆ ਸੀ ਕਿ ਸ਼ਾਨਦਾਰ ਢੰਗ ਨਾਲ ਤਿਅਰ ਦਸਤਾਰ, ਸਿਰ 'ਤੇ ਸਜਾਉਣ ਲਈ ਤਿਆਰ ਹੈ। ਇਹ ਤੁਹਾਨੂੰ ਅਰਾਮ ਪ੍ਰਦਾਨ ਕਰੇਗੀ। ਹਾਲਾਂਕਿ 18 ਮਈ ਨੂੰ ਨਾਰਦਸਟਰਾਮ ਵੈਬਸਾਈਟ 'ਤੇ Îਇਹ ਵਿਕਰੀ ਲਈ ਉਪਲਬਧ ਨਹੀਂ ਸੀ। ਬਿਨਾਂ ਤਸਵੀਰ ਦੇ ਇਸ ਨੂੰ ਸੋਲਡ ਆਊਟ (ਵਿਕ ਚੁੱਕੀ) ਦੇ ਵਰਗ ਵਿਚ ਪੇਸ਼ ਕਰਦੇ ਹੋਏ ਵੈਬਸਾਈਟ 'ਤੇ ਇਸ ਦਾ ਵੇਰਵਾ ਗੁੱਚੀ ਦੇ 'ਸਿਰ ਢਕਣ ਵਾਲੀ' ਚੀਜ਼ ਦੇ ਤੌਰ 'ਤੇ ਦਿੱਤਾ ਗਿਆ ਸੀ। ਇਸ ਇਸ਼ਤਿਹਾਰ 'ਤੇ ਸਿੱਖ ਭਾਈਚਾਰੇ ਨੇ ਇਤਰਾਜ਼ ਪ੍ਰਗਟ ਕੀਤਾ ਸੀ, ਜਿਸ ਤੋਂ ਬਾਅਦ ਨਾਰਦਸਟਰਾਮ ਨੇ ਮੁਆਫ਼ੀ ਮੰਗੀ। ਨਾਰਦਸਟਰਾਮ ਨੇ ਟਵੀਟ ਕੀਤਾ ਕਿ ਅਸੀਂ ਇਸ ਉਤਪਾਦ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਨੂੰ ਸਾਈਟ ਤੋਂ ਹਟਾ ਦਿੱਤਾ ਹੈ। ਧਾਰਮਿਕ ਤੇ ਸੱਭਿਆਚਾਰਕ ਪ੍ਰਤੀਕਾਂ ਦਾ ਅਪਮਾਨ ਕਰਨਾ ਸਾਡੀ ਨੀਯਤ ਨਹਂੀਂ ਸੀ। ਅਸੀਂ ਉਸ ਹਰ ਵਿਅਕਤੀ ਜਿਸ ਨੂੰ ਠੇਸ ਪੁੱਜੀ ਹੈ , ਤੋਂ ਮੁਆਫ਼ੀ ਮੰਗਦੇ ਹਾਂ।

ਹੋਰ ਖਬਰਾਂ »