ਫ਼ਿਲਮ ਇੰਡਸਟਰੀ ਬਾਰੇ ਸ਼ਿਲਪਾ ਸ਼ੈਟੀ ਵਲੋਂ ਵੱਡਾ ਖੁਲਾਸਾ


ਨਵੀਂ ਦਿੱਲੀ, 20 ਮਈ, (ਹ.ਬ.) : ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈਟੀ ਬੇਸ਼ੱਕ ਕਾਫੀ ਸਮੇਂ ਤੋਂ ਸਿਲਵਰ ਸਕਰੀਨ ਤੋਂ ਦੂਰ ਹੈ, ਲੇਕਿਨ ਛੋਟੇ ਪਰਦੇ ਅਤੇ ਸੋਸ਼ਲ ਮੀਡੀਆ 'ਤੇ ਉਹ ਲਗਾਤਾਰ ਸਰਗਰਮ ਹੈ। ਹਾਲ ਹੀ ਵਿਚ ਹਿਊਮਨ ਆਫ਼ ਬਾਂਬੇ ਗਰੁੱਪ ਨਾਲ ਗੱਲਬਾਤ ਵਿਚ ਸ਼ਿਲਪਾ ਨੇ ਅਪਣੇ ਬਾਲੀਵੁਡ ਸਟਰੱਗਲ ਨਾਲ ਜੁੜੇ ਕੁਝ ਕਿੱਸੇ ਸਾਂਝੇ ਕੀਤੇ। ਸ਼ਿਲਪਾ ਨੇ ਦੱਸਿਆ, ਮੈਂ ਬਹੁਤ ਕਾਲੀ,ਲੰਬੀ ਅਤੇ ਪਤਲੀ ਸੀ, ਮੈਂ ਗਰੈਜੂਏਸ਼ਨ  ਕੀਤੀ ਅਤੇ ਅਪਣੇ ਪਿਤਾ ਦੇ ਨਾਲ ਕੰਮ ਕਰਨ ਲੱਗੀ। 
ਮੈਂ ਅੰਦਰ ਹੀ ਅੰਦਰ ਕੁਝ ਵੱਡਾ ਕਰਨ ਦੀ ਸੋਚੀ ਬੈਠੀ ਸੀ, ਕੁਝ ਅਲੱਗ, ਕੁਝ ਬਿਹਤਰ ਕਰਨਾ ਚਾਹੁੰਦੀ ਸੀ, ਲੇਕਿਨ ਮੈਨੂੰ ਕਦੇ ਅਜਿਹਾ ਲੱਗਾ ਹੀ ਨਹੀਂ ਕਿ ਮੈਂ ਕਰ ਸਕਾਗੀ, ਲੇਕਿਨ ਜਦ ਮੈਂ Îਇੱਕ ਫੈਸ਼ਨ ਸ਼ੋਅ ਵਿਚ ਸਿਰਫ ਮਸਤੀ ਲਈ ਪਾਰਟੀਸਪੇਟ ਕੀਤਾ ਤਾਂ ਮੈਂ ਇੱਕ ਫੋਟਗਰਾਫਰ ਨੂੰ ਮਿਲੀ ਜੋ ਮੇਰੀ ਤਸਵੀਰਾਂ ਲੈਣੀ ਚਾਹੁੰਦਾ ਸੀ, ਮੇਰੇ ਲਈ ਇਹ ਬਹੁਤ ਚੰਗਾ ਮੌਕਾ ਸੀ ਅਪਣੇ ਕੰਫਰਟ ਜ਼ੋਨ ਤੋਂ ਬਾਹਰ ਆਉਣ ਦਾ।
ਸ਼ਿਲਪਾ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਸੀ, ਜੋ ਉਨ੍ਹਾਂ ਫ਼ਿਲਮਾਂ ਤੱਕ ਲੈ ਗਈ, ਉਨ੍ਹਾਂ ਕਿਹਾ, ਕੁਝ ਵੀ ਅਸਾਨੀ ਨਾਲ ਨਹਂੀਂ ਮਿਲਦਾ, ਮੈਂ 17 ਸਾਲ ਦੀ ਸੀ ਜਦ ਇੰਡਸਟਰੀ ਵਿਚ ਕਦਮ ਰੱਖਿਆ। 
ਮੈਂ ਕਦੇ ਵੀ ਦੁਨੀਆ ਨਹੀਂ ਦੇਖੀ ਸੀ ਅਤੇ ਨਾ ਹੀ ਚੀਜ਼ਾਂ ਨੂੰ ਸਮਝਿਆ ਸੀ, ਜਦ ਕਾਮਯਾਬੀ ਦੀ ਕਸੌਟੀ 'ਤੇ ਕਿਵੇਂ ਜਾਣ ਦਾ ਸਮਾਂ ਆਇਆ ਤਾਂ ਮੈਂ ਤਿਆਰ ਨਹੀਂ ਸੀ, ਮੈਨੂੰ ਨਹਂੀਂ ਪਤਾ ਸੀ ਹਿੰਦੀ ਕਿਵੇਂ ਬੋਲਦੇ ਹਨ, ਕੈਮਰੇ ਅੱਗੇ ਆਉਣ ਤੋਂ ਡਰਦੀ ਸੀ।
ਸ਼ਿਲਪਾ ਨੇ ਦੱÎਸਿਆ, ਮੈਂ ਬਹੁਤ ਕੋਸ਼ਿਸ਼ ਕੀਤੀ  ਲੇਕਿਨ ਲਗਦਾ ਸੀ ਕਿ ਮੈਂ ਬਸ ਪਿੱਛੇ ਪਿੱਛੇ ਲਟਕੀ ਹੋਈ ਹਾਂ। ਮੈਨੂੰ ਯਾਦ ਹੈ ਕਿ ਕਈ ਅਜਿਹੇ ਪ੍ਰੋਡਿਊਸਰ ਸੀ ਜਿਨ੍ਹਾਂ ਨੇ ਬੇਵਜ੍ਹਾ ਮੈਨੂੰ ਅਪਣੀ ਫ਼ਿਲਮਾਂ ਤੋਂ ਬਾਹਰ ਕਰ ਦਿੱਤਾ, ਕਾਇਨਾਤ ਮੇਰੇ ਪੱਖ ਵਿਚ ਨਹਂੀਂ ਸੀ, ਲੇਕਿਨ ਮੈਨੂੰ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਸੀ, ਜੋ ਮੈਂ ਕਰ ਰਹੀ ਸੀ।ਸ਼ਿਲਪਾ ਨੇ ਸਭ ਤੋਂ ਹਟ ਕੇ ਕੰਮ ਕਰਨ ਦਾ ਫੈਸਲਾ ਕੀਤਾ ਅਤੇ ਉਹ ਬ੍ਰਿਟ੍ਰਿਸ਼ ਰਿਐਲਿਟੀ ਸ਼ੋਅ ਬਿਗ ਬਰਦਰ ਵਿਚ ਚਲੀ ਗਈ। ਇੱਥੇ ਉਨ੍ਹਾਂ ਬਹੁਤ ਬੁਰਾ ਭਲਾ ਸੁਣਨਾ ਪਿਆ, ਲੇਕਿਨ ਨਾਲ ਹੀ ਇਸ ਦੀ ਵਜ੍ਹਾ ਨਾਲ ਉਹ ਸੁਰਖੀਆਂ ਵਿਚ ਆ ਗਈ ਅਤੇ ਦੇਖਦੇ ਹੀ ਦੇਖਦੇ ਉਹ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ।

ਹੋਰ ਖਬਰਾਂ »