ਅੰਮ੍ਰਿਤਸਰ, 20 ਮਈ, (ਹ.ਬ.) : ਅੰਮ੍ਰਿਤਸਰ ਦੀ 75 ਸਾਲਾ ਔਰਤ ਜਿਸ ਦਾ ਵਜ਼ਨ 45 ਕਿਲੋ ਹੈ। ਚੁਸਤ ਐਨੀ ਕਿ ਹਰ ਮੁਸ਼ਕਲ ਯੋਗ ਅਸਾਨੀ ਨਾਲ ਕਰ ਲੈਂਦੀ ਹੈ।  ਉਨ੍ਹਾਂ ਨੇ ਯੋਗ ਦੇ ਜ਼ਰੀਏ ਨਾ ਸਿਰਫ ਮੋਟਾਪੇ ਤੋਂ Îਨਿਜਾਤ ਹਾਸਲ ਕੀਤੀ  ਬਲਕਿ ਕਈ ਬਿਮਾਰੀਆਂ ਨੂੰ ਵੀ  ਅਲਵਿਦਾ ਕਹਿ ਦਿੱਤਾ। ਜੀ ਹਾਂ, ਯੋਗ ਦੇ ਜ਼ਰੀਏ ਖੁਦ ਤੰਦਰੁਸਤ ਹੋਣ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਬਿਮਾਰੀਆਂ ਨੂੰ ਭਜਾਉਣ ਵਿਚ ਸਹਾਇਤਾ ਕਰ ਚੁੱਕੀ ਸ਼ਕੁੰਤਲਾ ਦੇਵੀ ਪਿਛਲੇ 10 ਸਾਲਾਂ ਤੋਂ ਗੁਰਬਖਸ਼ ਨਗਰ ਸਥਿਤ ਏਕਤਾ ਪਾਰਕ ਵਿਚ ਮਹਿਲਾਵਾਂ ਨੂੰ ਯੋਗ ਕਰਵਾ ਰਹੀ ਹੈ। 
ਇੱਕੋ ਜਗ੍ਹਾ 'ਤੇ ਪਿਛਲੇ ਦਸ ਸਾਲ ਤੋਂ ਲਗ ਰਹੇ ਮੁਫਤ ਯੋਗ ਕੈਂਪ ਵਿਚ ਸਿਰਫ ਮਹਿਲਾਵਾਂ ਹੀ ਨਹਂੀਂ ਬਲਕਿ ਡਾਕਟਰ ਅਤੇ ਇੰਜੀਨੀਅਰ ਵੀ ਸ਼ਾਮਲ ਹੁੰਦੇ ਹਨ। ਸ਼ਕੁੰਤਲਾ ਦੇਵੀ ਦੱਸਦੀ ਹੈ ਕਿ ਕਰੀਬ 20 ਸਾਲ ਪਹਿਲਾਂ ਉਹ ਵੀ ਮੋਟਾਪੇ ਸਣੇ ਕਈ ਬਿਮਾਰੀਆਂ ਦੀ ਲਪੇਟ ਵਿਚ ਸੀ। ਕਈ ਐਲੋਪੈਥੀ ਦਵਾਈਆਂ ਲੈਣ ਤੋਂ ਬਾਅਦ ਵੀ ਜਦ  ਲਾਭ ਨਹੀਂ ਹੋਇਆ ਤਾਂ ਉਨ੍ਹਾਂ ਯੋਗ ਦਾ ਰਸਤਾ ਚੁਣਿਆ। ਟੀਵੀ ਚੈਨਲ 'ਤੇ ਦੇਖ ਕੇ ਉਨ੍ਹਾਂ ਨੇ ਯੋਗ ਕਰਨਾ ਸ਼ੁਰੁ ਕੀਤਾ।  ਕੁਝ ਸਾਲਾਂ ਵਿਚ ਹੀ ਉਨ੍ਹਾਂ ਦੀ ਬਿਮਾਰੀਆਂ ਦੂਰ ਹੋ ਗਈਆਂ।
ਉਹ ਕਹਿੰਦੀ ਹੈ ਕਿ ਮੋਟਾਪਾ ਦੂਰ ਕਰਨ ਲਈ ਕਿਸੇ ਦਵਾਈ ਦੀ ਜ਼ਰੂਰਤ ਨਹਂੀ ਹੈ।  ਯੋਗ ਕਰਨ ਦੇ ਨਾਲ ਨਾਲ ਰੋਜ਼ਾਨਾ ਸਵੇਰੇ ਗਰਮ ਪਾਣੀ ਦਾ ਖਾਲੀ ਪੇਟ ਸੇਵਨ ਕਰੋ। ਮੋਟਾਪਾ ਦੂਰ ਹੋ ਜਾਵੇਗਾ। 
ਸ਼ਕੁੰਤਲਾ ਦੇਵੀ ਦੱਸਦੀ ਹੈ ਕਿ ਉਨ੍ਹਾਂ ਹਰਿਦੁਆਰ ਵਿਚ ਬਾਬਾ ਰਾਮਦੇਵ ਦੇ ਨਾਲ ਯੋਗ ਕਰਨ ਦਾ ਕਈ ਬਾਰ ਸਨਮਾਨ ਹਾਸਲ ਹੋਇਆ।  ਯੋਗ ਨਾਲ ਨਿਰੋਗ ਰਹਿਣ ਦੇ ਲਈ ਕਈ ਡਾਕਟਰ ਵੀ ਉਨ੍ਹਾਂ ਸਲਾਹ ਲੈਣ ਆਉਂਦੇ ਹਨ।

ਹੋਰ ਖਬਰਾਂ »