ਲੰਡਨ, 20 ਮਈ, (ਹ.ਬ.) : ਯੂਕੇ ਕੌਂਸਲ ਵਿਚ ਜਸਵੀਰ ਜਸਪਾਲ ਨੂੰ ਕੈਬਨਿਟ ਮੈਂਬਰ ਚੁਣਿਆ ਗਿਆ ਹੈ। ਜਸਵੀਰ ਦਾ ਪਰਿਵਾਰ ਜਲੰਧਰ ਦਾ ਹੈ। ਉਹ ਵੋਲਵਰਹੈਂਪਟਨ ਵਿਚ ਹੀਥ ਟਾਊਨ ਤੋਂ ਚੁਣੀ ਗਈ ਹੈ। ਯੂਕੇ ਕੌਂਸਲ ਵਿਚ ਕੈਬਨਿਟ ਮੈਂਬਰ ਚੁਣੀ ਗਈ ਉਹ ਪਹਿਲੀ ਸਿੱਖ ਮਹਿਲਾ ਹੈ।  ਇਸ ਨੂੰ ਲੈ ਕੇ ਜਸਪਾਲ ਨੇ ਕਿਹਾ, ਇਹ ਮੇਰੇ ਲਈ ਵੱਡੀ ਗੱਲ ਹੈ। ਮੈਂ ਅੱਗੇ ਆਉਣ ਵਾਲੀ ਹਰ ਚੁਣੌਤੀ ਨਾਲ ਨਿਪਟਣ ਲਈ ਤਿਆਰ ਹਾਂ। ਜਸਵੀਰ ਜਦ ਦੋ ਸਾਲ ਦੀ ਸੀ, ਤਦ ਉਨ੍ਹਾਂ ਦਾ ਪਰਿਵਾਰ ਯੂਕੇ ਜਾ ਕੇ ਵਸ ਗਿਆ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ