ਨਵੀਂ ਦਿੱਲੀ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਵਿਰੋਧੀ ਧਿਰ ਦੇ ਸਿਆਸਤਦਾਨਾਂ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਖ਼ਾਰਜ ਕਰਦਿਆਂ ਦਾਅਵਾ ਕੀਤਾ ਹੈ ਕਿ ਪਿਛਲੇ ਵਰਿ•ਆਂ ਦੌਰਾਨ ਹੋਈਆਂ  ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ 23 ਚੋਣਾਂ ਦੌਰਾਨ ਸਿਰਫ਼ 58 ਫ਼ੀ ਸਦੀ ਚੋਣ ਸਰਵੇਖਣ ਹੀ ਸਹੀ ਸਾਬਤ ਹੋਏ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਚੋਣ ਸਰਵੇਖਣਾਂ ਵਿਚ ਵਿਸ਼ਵਾਸ ਨਹੀਂ ਕਰਦੀ ਕਿਉਂਕਿ ਇਹ ਸਭ ਉਸ ਸਾਜ਼ਿਸ਼ ਦਾ ਹਿੱਸਾ ਹੈ ਜਿਸ ਤਹਿਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਕੀਤੀ ਜਾਵੇਗੀ ਜਾਂ ਉਨ•ਾਂ ਨੂੰ ਬਦਲ ਦਿਤਾ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣ ਸਰਵੇਖਣਾਂ ਦੀ ਭਰੋਸੇਯੋਗਤਾ 'ਤੇ ਸਵਾਲ ਉਠਦੇ ਆਏ ਹਨ ਅਤੇ 50 ਸਾਲ ਦਾ ਸਿਆਸੀ ਤਜਰਬਾ ਕਹਿੰਦਾ ਹੈ ਕਿ ਇਨ•ਾਂ 'ਤੇ ਬਿਲਕੁਲ ਵੀ ਵਿਸਾਹ ਨਾ ਕੀਤਾ ਜਾਵੇ। ਉਨ•ਾਂ ਕਿਹਾ ਕਿ ਕਾਂਗਰਸ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ ਭਰ ਵਿਚ ਬਿਹਤਰ ਪ੍ਰਦਰਸ਼ਨ ਕਰੇਗੀ। ਉਧਰ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤਨਜ਼ ਕਸਦਿਆਂ ਕਿਹਾ ਕਿ ਕੋਈ ਐਗਜ਼ਿਟ ਪੋਲ ਗ਼ਲਤ ਨਹੀਂ ਹੋ ਸਕਦਾ, ਹੁਣ ਟੀ.ਵੀ. ਬੰਦ ਕਰਨ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦਾ ਸਮਾਂ ਹੈ। 23 ਮਈ ਨੂੰ ਨਤੀਜੇ ਦੁਨੀਆਂ ਦੇਖੇਗੀ। ਦੱਸ ਦੇਈਏ ਕਿ 8 ਵੱਡੀਆਂ ਸਰਵੇਖਣ ਏਜੰਸੀਆਂ ਵਿਚੋਂ 7 ਦੇ ਐਗਜ਼ਿਟ ਪੋਲ ਮੁਤਾਬਕ ਬੀਜੇਪੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਕੌਮੀ ਜਮਹੂਰੀ ਗਠਜੋੜ ਭਾਵ ਐਨ.ਡੀ.ਏ. ਨੂੰ ਸਭ ਤੋਂ ਘੱਟ ਸੀਟਾਂ ਪੋਲਸਟਾਰਟ ਵੱਲੋਂ ਕੀਤੇ ਸਰਵੇਖਣ ਵਿਚ ਮਿਲੀਆਂ ਹਨ। ਪੋਲਸਟਾਰਟ ਦੇ ਸਰਵੇਖਣ ਮੁਤਾਬਕ ਬੀਜੇਪੀ ਅਤੇ ਇਸ ਦੇ ਸਹਿਯੋਗੀਆਂ ਨੂੰ 242 ਸੀਟਾਂ ਮਿਲਣਗੀਆਂ ਜਦਕਿ ਸਭ ਤੋਂ ਵੱਧ ਸੀਟਾਂ ਟੁਡੇਜ਼ ਚਾਣੱਕਿਆ ਦੇ ਸਰਵੇਖਣ ਵਿਚ ਮਿਲਦੀਆਂ ਨਜ਼ਰ ਆ ਰਹੀਆਂ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.