280 ਕਰੋੜ ਰੁਪਏ ਦਾ ਕਰੇਗਾ ਭੁਗਤਾਨ

ਵਾਸ਼ਿੰਗਟਨ, 20 ਮਈ (ਹਮਦਰਦ ਸਮਾਚਾਰ ਸੇਵਾ): ਅਰਬਪਤੀ ਨਿਵੇਸ਼ਕ ਰਾਬਰਟ ਐਫ਼ ਸਮਿੱਥ ਅਟਲਾਂਟਾ ਦੇ ਮੋਰਹਾਊਸ ਕਾਲਜ ਤੋਂ ਇਸ ਸਾਲ ਗ੍ਰੈਜੂਏਸ਼ਨ ਕਰਨ ਵਾਲੇ ਕਰੀਬ 400 ਵਿਦਿਆਰਥੀਆਂ ਦਾ 4 ਕਰੋੜ ਡਾਲਰ ਦਾ ਸਟੂਡੈਂਟ ਲੋਨ ਚੁਕਾਏਗਾ। ਸਮਿੱਥ ਨੇ ਐਤਵਾਰ ਨੂੰ ਕਾਲਜ ਦੇ ਪ੍ਰੋਗਰਾਮ ਦੌਰਾਨ ਇਸ ਦਾ ਐਲਾਨ ਕੀਤਾ ਹੈ।  ਸਮਿੱਥ ਵਿਸਟਾ ਇਕਿਵਟੀ ਪਾਰਟਨਰਾਂ ਦੇ ਫ਼ਾਊਂਡਰ ਅਤੇ ਸੀਈਓ ਹਨ। ਉਨਾਂ• ਦੀ ਫ਼ਰਮ ਸਾਫ਼ਟਵੇਅਰ, ਡੇਟਾ ਅਤੇ ਟੈਕਨਾਲੋਜੀ ਨਾਲ ਜੁੜੀਆਂ ਕੰਪਨੀਆਂ 'ਚ ਨਿਵੇਸ਼ ਕਰਦੀ ਹੈ। ਸਮਿੱਥ ਦੇ ਐਲਾਨ ਨਾਲ ਕਾਲਜ ਫ਼ੈਕਲਟੀ ਅਤੇ ਸਟੂਡੇਂਟ ਹੈਰਾਨ ਹਨ। ਕਾਲਜ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਸਮਿੱਥ ਨੇ ਦੱਸਿਆ ਕਿ ਉਹ ਅੱਠ ਪੀੜੀਆਂ ਤੋਂ ਅਮਰੀਕਾ 'ਚ ਰਹਿ ਰਹੇ ਹਨ। ਇਸ ਲਈ ਯੋਗਦਾਨ ਵਜੋਂ ਮੇਰੇ ਪਰਿਵਾਰ ਨੇ ਇਹ ਫ਼ੈਸਲਾ ਲਿਆ ਹੈ। ਇੱਕ ਵਿਦਿਆਰਥੀ ਨੇ ਪਿਛਲੇ ਦਿਨਾਂ 'ਚ ਗਣਨਾ ਕੀਤੀ ਸੀ ਕਿ ਉਸ ਨੂੰ ਦੋਲੱਖ ਡਾਲਰ ਦਾ ਸਟੂਡੇਂਟ ਲੋਨ ਚੁਕਾਉਣ 'ਚ 25 ਸਾਲ ਲੱਗ ਜਾਣਗੇ। ਇਸ ਲਈ ਉਸ ਨੂੰ ਹਰ ਮਹੀਨੇ ਆਪਣੀ ਅੱਧੀ ਤਨਖ਼ਾਹ ਦੇਣੀ ਹੋਵੇਗੀ । ਅਜਿਹੇ 'ਚ ਸਮਿੱਥ ਦਾ ਇਹ ਐਲਾਨ ਬੇਹੱਦ ਮਹੱਤਵਪੂਰਨ ਹੈ। ਕਾਲਜੀ ਪ੍ਰੋਗਰਾਮ ਦੌਰਾਨ ਸਮਿੱਥ ਨੂੰਮੋਰਹਾਊਸ ਕਾਲਜ ਵਲੋਂ ਡਾਕਟਰੇਟ ਦੀ ਮਦਦ ਨਾਲ ਮਨੁੱਖੀ ਉਪਾਧੀ ਦਿੱਤੀ ਗਈ ਹੈ। ਉਹ ਕਾਲਜ ਲਈ 15 ਲੱਖ ਡਾਲਰ ਦੇਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ। ਸਮਿੱਥ ਦੀ ਨੈਟਵਰਥ 4.47 ਅਰਬ ਡਾਲਰ ਹੈ। ਵਿਦਿਆਰਥੀਆਂ ਦੇ ਉਪਰ ਲਗਾਤਾਰ ਵੱਧ ਰਿਹਾ ਕਰਜ਼ ਅਮਰੀਕਾ 'ਚ ਕੌਮੀ ਮੁੱਦਾ ਬਣ ਗਿਆ ਹੈ। ਰਾਸ਼ਟਰਪਤੀ ਅਹੁਦੇ ਲਈ ਦਾਵੇਦਾਰੀ ਪੇਸ਼ ਕਰ ਰਹੇ ਕਈ ਡੈਮੋਕ੍ਰਟਿਕਸ ਸਾਂਸਦਾਂ ਨੇ ਇਸ 'ਤੇ ਚਿੰਤਾ ਜਾਹਿਰ ਕੀਤੀ ਹੈ। ਰੇਟਿੰਗ ਏਜੰਸੀ ਫ਼ਿਚ ਮੁਤਾਬਕ ਅਮਰੀਕੀ ਵਿਦਿਆਰਥੀਆਂ 'ਤੇ 105 ਲੱਖ ਕਰੋੜ ਰੁਪਏ ਦਾ ਕਰਜ਼ ਬਕਾਇਆ ਹੈ। 

 

ਹੋਰ ਖਬਰਾਂ »