ਇੱਕ ਮਹੀਨੇ ਬਾਅਦ ਨਾਲੇ 'ਚੋਂ ਮਿਲੀ ਲਾਸ਼

ਵਾਸ਼ਿੰਗਟਨ, 20 ਮਈ (ਹਮਦਰਦ ਸਮਾਚਾਰ ਸੇਵਾ): ਅਮਰੀਕਾ 'ਚ ਲੁਟੇਰਿਆ ਵਲੋਂ ਇੱਕ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਤੋਂ ਇੱਕ ਮਹੀਨੇ ਬਾਅਦ ਹੀ ਲੜਕੀ ਦੀ ਲਾਸ਼ ਨਾਲੇ ਵਿੱਚੋਂ ਬਰਾਮਦ ਕੀਤੀ ਗਈ । ਮਿਲੀ ਜਾਣਕਾਰੀ ਅਨੁਸਾਰ ਅਰਿਆਨਾ ਫ਼ਿਊਂਸ ਡਾਇਜ ਨਾਮਕ ਲੜਕੀ ਦੀ ਲਾਸ਼ ਪੁਲਿਸ ਨੇ ਨਾਲੇ ਵਿਚੋਂ ਬਰਾਮਦ ਕੀਤੀ ਸੀ ਅਤੇ ਲੜਕੀ ਨਗਨ ਹਾਲਤ 'ਚ ਮਿਲੀ ਸੀ। ਪੁਲਿਸ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਸ ਨੂੰ ਐਮਐਸ-13 ਗੈਂਗ ਦੇ ਮੈਂਬਰਾਂ ਨੇ ਉਥੇ ਲਾਲਚ ਦੇ ਕੇ ਬੁਲਾਇਆ ਸੀ। ਅਰਿਆਨਾ ਨੇ ਗੈਂਗ ਨੂੰ ਇੱਕ ਵਿਅਕਤੀ ਨੂੰ ਮਾਰਦੇ ਅਤੇ ਲੁੱਟਦੇ ਹੋਇਆ ਦੇਖਿਆ ਸੀ। ਲੁਟੇਰਿਆਂ ਨੂੰ ਡਰ ਸੀ ਕਿ ਉਹ ਲੜਕੀ ਉਨ•ਾਂ ਨੂੰ ਪੁਲਿਸ ਕੋਲ ਭਿਜਵਾ ਸਕਦੀ ਹੈ। ਇਸੇ ਡਰ ਤਹਿਤ ਉਨ•ਾਂ ਨੇ ਲੜਕੀ ਦੀ ਹੱਤਿਆ ਕਰ ਦਿੱਤੀ। ਅਰਿਆਨਾ ਦੀ ਹੱਤਿਆ 'ਚ ਸ਼ਾਮਲ ਇੱਕ ਵਿਅਕਤੀ ਪਰਵਾਰਿਕ ਮੈਂਬਰ ਵੀ ਸੀ ਜਿਸ ਨੇ ਲੜਕੀ ਨੂੰ ਛੱਡ ਦੇਣ ਦੀ ਅਪੀਲ ਕੀਤੀ ਸੀ ਪਰ ਲੁਟੇਰਿਆਂ ਨੇ ਕਿਸੇ ਦੀ ਗੱਲ ਨਾ ਸੁਣੀ। ਗੈਂਗ ਦੇ ਮੈਂਬਰਾਂ ਨੂੰ ਡਰ ਸੀ ਕਿ ਫ਼ਿਊਂਸ ਉਨ•ਾਂ ਨੂੰ ਫ਼ੜਾ ਸਕਦੀ ਹੈ ਇਸ ਲਈ ਉਸ 'ਤੇ ਹਮਲਾ ਕੀਤਾ ਅਤੇ ਘਟਨਾ ਦੀ ਵੀਡੀਓ ਬਣਾਈ। ਉਪਰੰਤ ਉਸ ਨੂੰ ਮਾਰਨ ਲਈ ਛੱਡ ਦਿੱਤਾ। ਅਸਿਸਟੈਂਟ ਸਟੇਟ ਦੇ ਅਟਾਰਨੀ ਸਿੰਥਿਆ ਬ੍ਰਿਡਫ਼ੋਰਡ ਨੇ ਦੱਸਿਆ ਕਿ ਉਸ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਹੀ ਲੜਕੀ ਨੂੰ ਬੁਲਾਇਆ ਗਿਆ ਸੀ। ਇੱਕ ਮਹੀਨੇ ਬਾਅਦ ਟੀਨੇਜ਼ਰ ਦਾ ਸਰੀਰ ਮੈਰੀਲੈਂਡ ਕੋਲ ਇੱਕ ਨਾਲੇ 'ਚ ਮਿਲਿਆ। ਇਸ ਮਾਮਲੇ 'ਚ ਤਿੰਨ ਟੀਨੇਜਰਾਂ ਨੂੰ ਦੋਸ਼ੀ ਬਣਾਇਆ ਗਿਆ ਹੈ, ਜਿਸ 'ਚ ਇੱਕ 14 ਸਾਲ ਦੀ ਲੜਕੀ ਵੀ ਸ਼ਾਮਲ ਹੈ। ਜਿਸ 'ਤੇ ਸੈਕਿੰਡ ਡਿਗਰੀ ਕਤਲ ਕੇਸ ਦੇ ਦੋਸ਼ ਲੱਗੇ ਹਨ। ਇਸ ਗੱਲ ਦਾ ਐਲਾਨ ਜਾਰਜ ਕਾਊਂਟੀ ਪੁਲਿਸ ਨੇ ਇਸ ਹਫ਼ਤੇ ਕੀਤਾ। ਅਸਲ ਵਿੱਚ ਇਹ ਗੈਂਗ ਦੇ ਇੱਕ ਦੋਸ਼ੀ ਨੂੰ ਪਿਆਰ ਕਰਦੀ ਹੈ। ਦੋਸ਼ੀਆਂ ਦੇ ਨਾਮ ਜੇਐਨ ਇਸਕੋਬਾਰ (17),ਸਿੰਥਿਆ ਹਰਨੇਨਡੇਜ ਨੁਕਾਮੇਂਡੀ (14) ਅਤੇ ਜੋਸੂ ਫ਼ਿਊਨਟੇਸ ਪੋਂਸ (16) ਹੈ। ਅਧਿਕਾਰੀ ਹੱਤਿਆ ਦੇ ਚੌਥੇ ਦੋਸ਼ੀ ਦੀ ਤਲਾਸ਼ ਕਰ ਰਹੇ ਹਨ ਜਿਸ ਨੇ ਘਟਨਾ ਦਾ ਵੀਡੀਓ ਬਣਾਇਆ ਹੈ। ਪੀੜਤਾ 11 ਅਪ੍ਰੈਲ ਤੋਂ ਲਾਪਤਾ ਸੀ। ਦੋਸ਼ੀਆਂ ਨੇ ਉਸ ਦਾ ਕਤਲ ਕਰ ਕੇ ਕਥਿਤ ਅਪਾਰਟਮੇਂਟ 'ਚ ਲੈ ਗਏ ਅਤੇ ਉਥੋਂ ਉਹ ਓਵਰਪਾਸ ਕੋਲ ਸਥਿਤ ਨਾਲੇ 'ਚ ਸੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਗੈਂਗ ਨੇ ਲੜਕੀ 'ਤੇ ਚਾਕੂ ਅਤੇ ਬੈਟ ਨਾਲ ਵਾਰ ਕੀਤਾ ਸੀ। ਉਪਰੰਤ ਚਾਕੂ ਨੂੰ ਸਾਫ਼ ਕਰ ਕੇ ਨਜ਼ਦੀਕੀ ਪਾਰਕ 'ਚ ਸੁੱਟ ਦਿੱਤਾ ਸੀ। ਪੁਲਿਸ ਨੇ ਇਹ ਚਾਕੂ ਬਰਾਮਦ ਕੀਤਾ ਜਿ 'ਤੇ ਖ਼ੁਨ ਦੇ ਧੱਬੇ ਮਿਲੇ ਸਨ।

 

ਹੋਰ ਖਬਰਾਂ »