ਦੁਬਈ, 21 ਮਈ, (ਹ.ਬ.) : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਆਬੂਧਾਬੀ ਵਿਚ ਇੱਕ ਭਾਰਤੀ ਦੀ ਚੈਰਿਟੀ ਸੰਸਥਾ ਨੇ ਰਮਜ਼ਾਨ ਦੇ ਮਹੀਨੇ ਵਿਚ ਸਭ ਤੋਂ ਲੰਮਾ ਇਫਤਾਰ ਕਰਾਉਣ ਲਈ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਅਪਣਾ ਨਾਂ ਦਰਜ ਕਰਾਇਆ ਹੈ ਪੀਸੀਟੀ ਹਿਊਮੈਨਿਟੀ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਪਹਿਲ Îਇੰਟਰਨੈਸ਼ਨਲ ਦੀ ਇਮਾਰਤ ਵਿਚ ਰੋਜ਼ਾਨਾ ਸ਼ਾਕਾਹਾਰੀ ਇਫ਼ਤਾਰ ਰੱਖਿਆ ਜਾਂਦਾ ਹੈ। ਚੈਰਿਟੀ ਸੰਸਥਾ ਨੇ ਸ਼ਨਿੱਚਰਵਾਰ ਨੂੰ ਆਬੂਧਾਬੀ ਵਿਚ ਲੌਂਗੇਸਟ ਲਾਈਨ ਆਫ਼ ਹੰਗਰ ਰਿਲੀਫ ਪੈਕੇਜ ਲਈ ਨਵਾਂ ਗਿੰਨੀਜ਼ ਵਿਸ਼ਵ ਰਿਕਾਰਡ ਬਣਾਇਆ। ਸਲਾਰੀਆ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੇਮਿਸਾਲ ਸਮਾਂ ਹੈ। ਲੋਕਾਂ ਦੀ ਜ਼ਿੰਦਗੀ ਬਦਲਣ ਤੇ ਉਨ੍ਹਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ ਦਾ ਲੰਮਾ ਸਫਰ ਰਿਹਾ ਹੈ। ਰਿਕਾਰਡ ਦੇ ਇਲਾਵਾ ਸਾਡਾ ਮੁੱਖ ਟੀਚਾ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਸ਼ੁੱਧ ਸਾਕਾਹਾਰੀ ਭੋਜਨ ਦੇਣਾ ਹੈ ਤੇ ਪਸ਼ੂਆਂ ਨੂੰ ਬਚਾਉਣਾ ਵੀ ਹੈ।
 

ਹੋਰ ਖਬਰਾਂ »

ਅੰਤਰਰਾਸ਼ਟਰੀ