ਨਵੀਂ ਦਿੱਲੀ, 21 ਮਈ, (ਹ.ਬ.) : ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਨੇ ਅਭਿਨੇਤਾ ਤੋਂ ਨੇਤਾ ਬਣੇ ਕਮਲ ਹਸਨ ਨੂੰ ਉਨ੍ਹਾਂ ਦੀ ਨੱਥੂਰਾਮ ਗੋਡਸੇ ਹਿੰਦੂ ਅੱਤਵਾਦੀ ਟਿੱਪਣੀ ਲਈ ਦਾਇਰ ਮਾਮਲੇ ਵਿਚ ਸੋਮਵਾਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਅਰਵਾਕੁਰੂਚੀ  ਵਿਧਾਨ ਸਭਾ ਚੋਣ ਖੇਤਰ ਲਈ ਉਪ ਚੋਣਾਂ ਵਿਚ ਅਪਣੀ ਪਾਰਟੀ ਮੱਕਲ ਨਿਧੀ ਮਾਈਮ ਦੇ ਉਮੀਦਵਾਰ ਲਈ ਪ੍ਰਚਾਰ ਕਰਦੇ ਹੋਏ ਹਸਨ ਨੇ ਮਹਾਤਮਾ ਗਾਂਧੀ ਦੇ ਹਤਿਆਰੇ ਗੋਡਸੇ ਦੇ ਬਾਰੇ ਵਿਚ ਕਿਹਾ ਸੀ ਕਿ ਸੁਤੰਤਰ ਭਾਰਤ ਦਾ ਪਹਿਲਾ ਅੱਤਵਾਦੀ ਇਕ ਹਿੰਦੂ ਸੀ, ਨੱਥੂਰਾਮ ਗੋਡਸੇ।  ਸਭ ਕੁਝ ਉਥੋਂ ਹੀ ਸ਼ੁਰੂ ਹੋਇਆ। ਹਸਨ ਨੇ ਮੁਸਲਿਮ ਇਲਾਕੇ ਵਿਚ ਇਹ ਟਿੱਪਣੀ ਕੀਤੀ ਸੀ। ਉਨ੍ਹਾਂ ਦੀ ਟਿੱਪਣੀ ਦਾ ਦੇਸ਼ ਭਰ ਵਿਚ ਵਿਰੋਧ ਹੋਇਆ ਤੇ ਹਸਨ ਖ਼ਿਲਾਫ਼ ਭਾਈਚਾਰਿਆਂ ਵਿਚਾਲੇ  ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਲੂੰ ਲੈ ਕੇ ਪੁਲਿਸ ਕੋਲ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਹਾਲਾਂਕਿ ਜੱਜ ਨੇ ਕਿਹਾ ਸੀ ਕਿ ਜੇਕਰ ਅਗਾਊਂ ਜ਼ਮਾਨਤ ਅਰਜ਼ੀ ਦਰਜ ਕੀਤੀ ਜਾਂਦੀ ਹੈ ਤਾਂ ਉਸ 'ਤੇ  ਸੁਣਵਾਈ ਹੋ ਸਕਦੀ ਹੈ। ਇਸ ਤੋਂ ਬਾਅਦ ਕਮਲ ਹਸਨ ਨੇ ਅਗਾਊਂ  ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ।

ਹੋਰ ਖਬਰਾਂ »