ਵਾਸ਼ਿੰਗਟਨ, 21 ਮਈ, (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਈਰਾਨ ਨਾਲ ਗੱਲਬਾਤ ਦੀ ਕੋਈ ਪੇਸ਼ਕਸ਼ ਨਹੀਂ ਕੀਤੀ ਹੈ ਅਤੇ ਜੇਕਰ ਈਰਾਨ ਗੱਲਬਾਤ ਚਾਹੁੰਦਾ ਹੈ ਤਾਂ ਪਹਿਲ ਕਦਮ ਉਸ ਨੂੰ ਚੁੱਕਣਾ ਹੋਵੇਗਾ। ਟਰੰਪ ਨੇ ਟਵੀਟ ਕੀਤਾ, ਫੇਕ ਨਿਊਜ਼  ਨੇ ਬਿਨਾ ਕਿਸੇ ਸੂਚਨਾ ਦੇ ਇੱਕ ਝੂਠਾ ਬਿਆਨ ਪ੍ਰਸਾਰਤ ਕੀਤਾ ਹੈ ਕਿ ਅਮਰੀਕਾ, ਈਰਾਨ ਦੇ ਨਾਲ ਵਾਰਤਾ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਝੂਠੀ ਖ਼ਬਰ ਹੈ 
ਟਰੰਪ ਨੇ ਲਿਖਿਆ, ਈਰਾਨ ਨੂੰ ਜਦ ਲੱਗੇਗਾ ਕਿ ਉਹ ਤਿਆਰ ਹੈ , ਉਹ ਸਾਨੂੰ ਬੁਲਾਵੇਗਾ। ਇਸ ਦੌਰਾਨ ਉਨ੍ਹਾਂ ਦੀ ਅਰਥ ਵਿਵਸਥਾ ਖਰਾਬ ਹੋ ਰਹੀ ਹੈ। ਈਰਾਨ ਦੇ ਲੋਕਾਂ ਦੇ ਲਈ ਬਹੁਤ ਦੁਖਦ ਹੈ। ਇਸ ਤੋਂ ਪਹਿਲਾਂ ਟਰੰਪ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੇ ਅਮਰੀਕੀ ਹਿਤਾਂ 'ਤੇ ਹਮਲਾ ਕੀਤਾ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ। ਓਬਾਮਾ ਪ੍ਰਸ਼ਾਸਨ ਦੇ ਸਮੇਂ ਵਿਚ ਈਰਾਨ ਦੇ ਨਾਲ ਪੀ5+1 ਦੇਸ਼ਾਂ, ਜਰਮਨੀ ਅਤੇ ਯੂਰਪੀ ਸੰਘ ਦੀ ਨਿਊਕਲੀਅਰ ਡੀਲ 'ਤੇ ਸਹਿਮਤੀ ਬਣੀ ਸੀ ਲੇਕਿਨ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਾਲੀ ਅਮਰੀਕਾ ਦੀ ਨਵੀਂ ਸਰਕਾਰ ਇਸ ਡੀਲ ਤੋਂ ਹਟ ਗਈ ਹੈ। ਇਸ ਤੋਂ ਬਾਅਦ ਈਰਾਨ 'ਤੇ ਮੁੜ ਤੋਂ ਅਮਰੀਕਾ ਦੁਆਰਾ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ