ਨਵੀਂ ਦਿੱਲੀ, 21 ਮਈ, (ਹ.ਬ.) : ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਛੇ ਲੋਕ ਓਮਾਨ ਵਿਚ ਆਏ ਹੜ੍ਹ 'ਚ ਰੁੜ੍ਹ ਗਏ ਹਨ। ਮੁੰਬਈ ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪਰਿਵਾਰ ਓਮਾਨ ਗਿਆ ਸੀ। ਘਟਨਾ ਸ਼ਨਿੱਚਰਵਾਰ ਦੀ ਦੱਸੀ ਜਾ ਰਹੀ ਹੈ। 
ਬੀਡ ਦੇ ਮਜਲਗਾਓਂ ਤੋਂ ਸੇਵਾ ਮੁਕਤ ਅਧਿਆਪਕ ਖੈਰੁੱਲਾ ਖਾਨ ਅਪਣੇ ਪਰਿਵਾਰ ਦੇ ਨਾਲ ਓਮਾਨ ਦੇ ਬਾਨੀ ਖਾਲਿਦ ਗਏ ਸੀ। ਇਹ ਇੱਕ ਮੁੱਖ ਸੈਰ ਸਪਾਟੇ ਵਾਲੀ ਥਾਂ ਮੰਨਿਆ ਜਾਂਦਾ ਹੈ। ਜੋ ਕਿ ਰਾਜਧਾਨੀ ਮਸਕਟ ਤੋਂ ਸਿਰਫ 126 ਕਿਲੋਮੀਟਰ ਦੂਰੀ ' ਹੈ।
ਮਜਲਗਾਓਂ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਐਸਏ ਸਈਦ ਨੇ ਦੱਸਿਆ ਕਿ ਖਾਨ ਦੇ ਨਾਲ ਉਨ੍ਹਾਂ ਦੀ ਪਤਨੀ, ਉਨ੍ਹਾਂ ਦੀ ਨੂੰਹ ਅਰਸ਼ੀ ਅਤੇ ਤਿੰਨ ਪੋਤੇ ਪੋਤੀਆਂ ਅਤੇ ਨਾਲ Îਇੱਕ 28 ਸਾਲ ਦਾ ਵਿਅਕਤੀ ਸੀ। ਇਹ ਸਾਰੇ ਖਾਨ ਦੇ ਵੱਡੇ ਬੇਟੇ ਸਰਦਾਰ  ਫਜਲ ਅਹਿਮਦ ਦੇ ਕੋਲ ਗਏ ਸੀ, ਜੋ ਦੋ ਸਾਲ ਤੋਂ ਇੱਥੇ ਫਾਰਮਾਸਿਸਟ ਦੇ ਤੌਰ'ਤੇ ਕੰਮ ਕਰ ਰਹੇ ਹਨ। 
ਉਨ੍ਹਾਂ ਦੱਸਿਆ ਕਿ ਪੂਰਾ ਪਰਿਵਾਰ ਸਰਦਾਰ ਦੀ ਗੱਡੀ ਤੋਂ ਵਾਡੀ ਬਾਨੀ ਖਾਲਿਦ ਘੁੰਮਣ ਗਏ ਸੀ। ਜਦ ਉਹ ਉਸ ਥਾਂ 'ਤੇ ਪਹੁੰਚੇ ਤਾਂ ਉਥੇ ਭਾਰੀ ਮੀਂਹ ਦੇ ਨਾਲ ਨਾਲ ਅਚਾਨਕ ਤੂਫਾਨ ਹੋ ਗਿਆ। ਤੇਜ਼ ਮੀਂਹ ਕਾਰਨ ਗੱਡੀ ਅੱਗੇ ਨਹਂੀਂ ਜਾ ਸਕੀ ਸੀ। ਪਰਿਵਾਰ ਨੇ ਬਾਹਰ Îਨਿਕਲਣ ਦੇ ਲਈ ਗੱਡੀ ਦਾ ਦਰਵਾਜ਼ਾ ਖੋਲ੍ਹਿਆ। ਲੇਕਿਨ ਜਿਵੇਂ  ਹੀ ਦਰਵਾਜ਼ਾ ਖੋਲ੍ਹਿਆ ਤਾਂ ਸਰਦਾਰ ਦੀ ਚਾਰ ਸਾਲਾ ਧੀ ਸਿਦਰਾ ਥੱਲੇ ਪਾਣੀ ਵਿਚ ਡਿੱਗ ਗਈ ਸਈਦ ਨੇ ਦੱਸਿਆ ਉਹ ਬੱਚੀ ਨੂੰ ਬਚਾਉਣ ਦੇ ਲਈ ਪਾਣੀ ਵਿਚ ਕੁੱਦੇ ਲੇਕਿਨ ਪਾਣੀ ਤੇਜ਼ ਹੋਣ ਕਾਰਨ ਪੂਰਾ ਪਰਿਵਾਰ ਰੁੜ੍ਹ ਗਿਆ। ਥੋੜ੍ਹੀ ਦੇਰ ਬਾਅਦ ਸਾਰੇ ਗਾਇਬ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਸਰਦਾਰ ਇੱਕ ਦਰੱਖਤ ਨੂੰ ਫੜ ਕੇ ਬਚ ਗਿਆ। ਸਰਦਾਰ ਨੇ ਓਮਾਨ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ, ਸ਼ੁਰੂ ਵਿਚ ਸਾਨੂੰ ਲੱਗਾ ਕਿ ਧੁੱਪ ਵਾਲਾ ਦਿਨ ਹੈ। ਜਦ ਅਸੀਂ ਵਾਡੀ ਗਏ ਅਸੀਂ ਦੇਖਿਆ ਕਿ ਲੋਕ ਉਥੋਂ ਜਾ ਰਹੇ ਸੀ, ਜਦ ਤੱਕ ਸਾਨੂੰ ਮਾਮਲੇ ਦਾ ਪਤਾ ਚਲਦਾ,  ਤੇਜ਼ ਬਾਰਸ਼ ਸ਼ੁਰੂ ਹੋ ਗਈ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ