ਮੁਕਤਸਰ ਸਾਹਿਬ, 21 ਮਈ, (ਹ.ਬ.) : ਪਿੰਡ ਉਦੇਕਰਨ ਵਿਖੇ  ਸਥਿਤ  ਡੀਵੀਐਮ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖ ਬੱਚੇ ਦਾ ਕੜਾ ਲਵਾਉਣ ਨੂੰ ਲੈ ਕੇ ਸਕੂਲ ਵਿਚ ਇਕੱਤਰ ਹੋਈਆਂ ਜੱਥੇਬੰਦੀਆਂ ਤੋਂ ਸੋਮਵਾਰ ਨੂੰ ਸਕੂਲ ਅਧਿਆਪਕਾ ਨੇ ਲਿਖਤੀ ਰੂਪ ਵਿਚ ਮਾਫ਼ੀ ਮੰਗ ਕੇ ਖਹਿੜਾ ਛੁਡਵਾਇਆ। ਡੀਵੀਐਮ ਸਕੂਲ ਵਿਚ ਪਹੁੰਚੇ ਰੁਪਿੰਦਰ ਸਿੰਘ ਪੰਜਗਰਾਈਂ ਨੇ ਦੱਸਿਆ ਕਿ ਡੀਵੀਐਮ ਸੀਨੀ. ਸੈਕੰਡਰੀ  ਪਬਲਿਕ ਸਕੂਲ ਵਿਚ 9ਵੀਂ ਜਮਾਤ ਦੇ ਵਿਦਿਆਰਥੀ ਦਾ ਬੀਤੇ ਸ਼ਨਿੱਚਰਵਾਰ ਨੂੰ ਸਟਾਫ਼ ਵਲੋਂ ਕੜਾ ਲਵਾ ਲਿਆ ਗਿਆ ਸੀ। ਜਿਸ ਦਾ ਪਤਾ ਲੱਗਣ 'ਤੇ ਸੋਮਵਾਰ ਨੂੰ ਵਿਗਾਸ ਫਾਊਂਡੇਸ਼ਨ ਦੇ ਹਰਪ੍ਰੀਤ ਸ਼ਾਹਬਾਜ਼ ਸਿੰਘ, ਪਿੰਡ ਕੋਟਲੀ ਦੇਵਨ ਦੇ ਸਰਪੰਚ ਗੁਰਪ੍ਰੀਤ ਸਿੰਘ, ਮੈਂਬਰ ਪੰਚਾਇਤ ਮਨਪ੍ਰੀਤ ਸਿੰਘ, ਮਲਕੀਤ ਸਿੰਘ, ਹਮਪ੍ਰੀਤ ਸਿੰਘ ਬਰਾੜ ਅਤੇ ਗੁਰਬਾਜ਼ ਸਿੰਘ ਖਾਲਸਾ ਸਮੇਤ ਸਕੂਲ ਵਿਚ ਪਹੁੰਚੇ ਅਤੇ ਇਸ ਤਰ੍ਹਾਂ ਹੋਣ 'ਤੇ ਉਨ੍ਹਾਂ ਸਕੂਲ ਅਧਿਆਪਕਾ ਤੋਂ ਸਪਸ਼ਟੀਕਰਨ ਮੰਗਿਆ। ਉਨ੍ਹਾਂ ਅਨੁਸਾਰ ਸਕੂਲ ਪ੍ਰਬੰਧਨ ਨੇ ਇਸ ਗੱਲ ਨੂੰ ਅਣਜਾਣੇ ਵਿਚ ਹੋਈ ਗਲਤੀ ਮੰਨਦਿਆਂ ਹੋਇਆ ਲਿਖਤੀ ਰੂਪ ਵਿਚ ਮਾਫ਼ੀ ਮੰਗਦਿਆਂ ਹੋਇਆ ਕਿਹਾ ਕਿ ਉਹ ਸਮੂਹ ਧਰਮਾਂ ਦਾ ਸਨਮਾਨ ਕਰਦੇ ਹਨ ਅਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ।

ਹੋਰ ਖਬਰਾਂ »