ਮੁਕਤਸਰ, 21 ਮਈ, (ਹ.ਬ.) : ਚੋਣ ਕਮਿਸ਼ਨ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਛੋਟੀ ਬੇਟੀ ਗੁਰਲੀਨ ਕੌਰ ਨੂੰ ਨੋਟਿਸ ਜਾਰੀ ਕਰਕੇ 24 ਘੰਟੇ ਵਿਚ ਜਵਾਬ ਮੰਗਿਆ ਹੈ। ਚੋਣ ਅਧਿਕਾਰੀ ਡਾ. ਰਿਚਾ ਨੇ ਦੱਸਿਆ ਕਿ ਸੁਖਬੀਰ ਬਾਦਲ ਦੀ ਬੇਟੀ ਗੁਰਲੀਨ ਕੌਰ ਅਪਣੇ ਸੂਟ 'ਤੇ ਪਾਰਟੀ ਦਾ ਬਿੱਲਾ ਲਗਾ ਕੇ ਪੋਲਿੰਗ ਬੂਥ 136 'ਤੇ ਅੰਦਰ ਤੱਕ ਮਤਦਾਨ ਕਰਨ ਦੇ ਲਈ ਗਈ ਸੀ। ਚੋਣ ਕਮਿਸ਼ਨ ਨੇ ਹਦਾਇਤ ਦਿੱਤੀ ਸੀ ਕਿ ਕਿਸੇ ਵੀ ਤਰ੍ਹਾਂ ਦਾ ਪਾਰਟੀ ਦਾ ਚੋਣ ਪ੍ਰਚਾਰ ਦਾ ਸਮਾਨ ਲੈ ਕੇ ਪੋਲਿੰਗ  ਬੂਥ ਦੇ 100 ਮੀਟਰ ਦੇ ਦਾਇਰੇ ਵਿਚ ਨਹੀਂ ਜਾ ਸਕਦੇ ਹਨ। ਇਸੇ ਕਾਰਨ ਹੀ ਉਨ੍ਹਾਂ ਨੋਟਿਸ ਜਾਰੀ ਕੀਤਾ ਗਿਆ ਹੈ। ਜਵਾਬ ਆਉਣ ਤੋਂ ਬਾਅਦ ਇਸ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ। ਉਹ ਅਪਣੇ ਹਿਸਾਬ ਨਾਲ ਜੋ ਵੀ ਉਚਿਤ ਹੋਵੇਗਾ ਕਾਰਵਾਈ ਕਰਨਗੇ।

ਹੋਰ ਖਬਰਾਂ »