ਯੂ.ਪੀ. ਅਤੇ ਬਿਹਾਰ ਦੇ ਉਮੀਦਵਾਰਾਂ ਨੇ ਲਾਏ ਗੰਭੀਰ ਦੋਸ਼

ਗਾਜ਼ੀਪੁਰ (ਯੂ.ਪੀ.) , 21 ਮਈ (ਵਿਸ਼ੇਸ਼ ਪ੍ਰਤੀਨਿਧ) : ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ 'ਤੇ ਉਠ ਰਹੇ ਸਵਾਲਾਂ ਦਰਮਿਆਨ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਈ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਸਟ੍ਰਾਂਗਰੂਮ ਵਿਚ ਰੱਖੀਆਂ ਮਸ਼ੀਨਾਂ ਬਦਲੀਆਂ ਜਾ ਰਹੀਆਂ ਹਨ ਜਾਂ ਇਨ•ਾਂ ਨੂੰ ਕਿਤੇ ਹੋਰ ਲਿਜਾਇਆ ਜਾ ਰਿਹਾ ਹੈ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਫ਼ਜ਼ਲ ਅੰਸਾਰੀ ਅਤੇ ਉਨ•ਾਂ ਦੇ ਸਮਰਥਕ ਸੋਮਵਾਰ ਰਾਤ ਪੁਲਿਸ ਅਫ਼ਸਰਾਂ ਨਾਲ ਖਹਿਬੜਦੇ ਨਜ਼ਰ ਆਏ ਅਤੇ ਬਾਅਦ ਵਿਚ ਸਟ੍ਰਾਂਗਰੂਮ ਦੇ ਬਾਹਰ ਧਰਨਾ ਮਾਰ ਦਿਤਾ। ਮਾਫ਼ੀਆ ਡੌਨ ਅਤੇ ਵਿਧਾਇਕ ਮੁਖਤਾਰ ਅੰਸਾਰੀ ਦੇ ਭਰਾ ਅਫ਼ਜ਼ਲ ਅੰਸਾਰੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਕਈ ਥਾਵਾਂ 'ਤੇ ਮਸ਼ੀਨਾਂ ਰੱਖਣ ਦੀ ਜਗ•ਾ ਤਬਦੀਲ ਕੀਤੀ ਜਾ ਰਹੀ ਜਾਂ ਇਨ•ਾਂ ਨੂੰ ਬਦਲਿਆ ਜਾ ਰਿਹਾ ਹੈ ਪਰ ਇਸ ਬਾਰੇ ਉਮੀਦਵਾਰਾਂ ਨੂੰ ਕੋਈ ਸੂਚਨਾ ਨਹੀਂ ਦਿਤੀ ਗਈ। ਅਫ਼ਜ਼ਲ ਅੰਸਾਰੀ ਨੇ ਦੋਸ਼ ਲਾਇਆ ਕਿ ਇਹ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੀ ਇਹ ਸਿੱਧੀ ਕੋਸ਼ਿਸ਼ ਹੈ। ਅੰਸਾਰੀ ਨੇ ਦੱਸਿਆ ਕਿ ਉਹ ਆਪਣੇ ਹਮਾਇਤੀਆਂ ਨਾਲ ਸਟ੍ਰਾਂਗਰੂਮ ਦੇ ਬਾਹਰ ਪਹਿਰਾ ਦੇ ਰਹੇ ਹਨ ਕਿਉਂਕਿ ਉਨ•ਾਂ ਨੂੰ ਜ਼ਿਲ•ਾ ਪ੍ਰਸ਼ਾਸਨ 'ਤੇ ਕੋਈ ਭਰੋਸਾ ਨਹੀਂ ਰਿਹਾ। ਦੱਸ ਦੇਈਏ ਕਿ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਸਾਂਝੇ ਉਮੀਦਵਾਰ ਅਫ਼ਜ਼ਲ ਅੰਸਾਰੀ ਗਾਜ਼ੀਪੁਰ ਲੋਕ ਸਭਾ ਹਲਕੇ ਤੋਂ ਬੀਜੇਪੀ ਦੇ ਮਨੋਜ ਸਿਨਹਾ ਨੂੰ ਟੱਕਰ ਦੇ ਰਹੇ ਹਨ। ਉਧਰ ਮਿਰਜ਼ਾਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਲਲਿਤੇਸ਼ ਤ੍ਰਿਪਾਠੀ ਨੇ ਚੋਣ ਨਿਗਰਾਨ ਨੂੰ ਪੱਤਰ ਲਿਖਲ ਕੇ ਸਟ੍ਰਾਂਗਰੂਮ ਵਿਚ ਵਾਧੂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਮੌਜੂਦਗੀ 'ਤੇ ਸਵਾਲ ਉਠਾਇਆ ਹੈ। ਆਪਣੇ ਪੱਤਰ ਵਿਚ ਕਾਂਗਰਸੀ ਉਮੀਦਵਾਰ ਨੇ ਲਿਖਿਆ ਕਿ ਵਾਧੂ ਵੋਟਿੰਗ ਮਸ਼ੀਨਾਂ ਨੂੰ ਸਾਰੇ ਉਮੀਦਵਾਰਾਂ ਦੀ ਹਾਜ਼ਰੀ ਵਿਚ ਤੁਰਤ ਹਟਾਇਆ ਜਾਵੇ। ਚੇਤੇ ਰਹੇ ਕਿ ਯੂ.ਪੀ. ਵਿਚ 80 ਲੋਕ ਸਭਾ ਸੀਟਾਂ ਹਨ ਅਤੇ ਮੰਨਿਆ ਜਾਂਦਾ ਹੈ ਕਿ ਭਾਰਤ ਦੀ ਸੱਤਾ 'ਤੇ ਕਾਬਜ਼ ਹੋਣ ਦਾ ਰਾਹ ਇਸੇ ਸੂਬੇ ਵਿਚੋਂ ਹੋ ਕੇ ਲੰਘਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.