ਬਠਿੰਡਾ, 23 ਮਈ, (ਹ.ਬ.) : 19 ਮਈ ਨੂੰ ਪਈਆਂ ਵੋਟਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ। ਲੋਕ ਸਣਾ ਚੋਣਾਂ ਵਿਚ ਹਰਸਿਮਰਤ ਕੋਰ ਬਾਦਲ ਨੇ ਇਤਿਹਾਸ ਸਿਰਜ ਕੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾ ਕੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੀ। ਹਰਸਿਮਰਤ ਬਾਦਲ ਨੇ 4 ਲੱਖ 90 ਹਜ਼ਾਰ 628 ਵੋਟਾਂ ਪ੍ਰਾਪਤ ਕੀਤੀਆਂ।  ਆਪ ਦੀ ਬਲਜਿੰਦਰ ਕੋਰ ਤੀਜੇ ਨੰਬਰ 'ਤੇ ਰਹੀ। ਜਕਿ ਪੀਡੀਏ ਉਮੀਦਵਾਰ ਸੁਖਪਾਲ ਖਹਿਰਾ ਦੀ ਜ਼ਮਾਨਤ ਜ਼ਬਤ ਹੋ ਗਈ। ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਇਸ ਤੋਂ ਪਹਿਲਾਂ 2009 ਤੇ 2014 ਵਿਚ ਵੀ ਬਠਿੰਡਾ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿਚ ਪਾ ਚੁੱਕੀ ਹੈ।  2014 ਦੀ ਸਿਆਸੀ ਜੰਗ ਵਿਚ ਹਰਸਿਮਰਤ ਕੌਰ ਬਾਦਲ ਨੇ ਭਾਵੇਂ ਬਠਿੰਡਾ ਸੀਟ 'ਤੇ ਜਿੱਤੀ ਸੀ ਪਰ ਇਹ ਕੋਈ ਵੱਡੀ ਜਿੱਤ ਨਹੀਂ ਸੀ। ਹਰਸਿਮਰਤ ਕੌਰ ਬਾਦਲ ਨਾਲੋਂ ਮਨਪ੍ਰੀਤ ਬਾਦਲ ਨੂੰ ਕਰੀਬ 20 ਹਜ਼ਾਰ ਘੱਟ ਵੋਟਾਂ ਪਈਆਂ ਸਨ। 

ਹੋਰ ਖਬਰਾਂ »