ਨਵੀਂ ਦਿੱਲੀ, 23 ਮਈ, (ਹ.ਬ.) : ਲੋਕ ਸਭਾ ਚੋਣਾਂ 2019 ਦੇ ਚੋਣ ਨਤੀਜੇ ਐਲਾਨ ਦਿੱਤੇ ਗਏ ਹਨ। ਈਵੀਐਮ ਵਿਚ ਬੰਦ ਨੇਤਾਵਾਂ ਦੀ ਕਿਸਮਤ ਦਾ ਫ਼ੈਸਲਾ ਹੋ ਗਿਆ। ਰੁਝਾਨਾਂ ਵਿਚ ਬੀਜੇਪੀ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ ਤੇ ਉਸ ਨੇ 272 ਦਾ ਅੰਕੜਾ ਪਾਰ ਕਰ ਲਿਆ ਹੈ। ਨਰਿੰਦਰ ਮੋਦੀ ਨੇ ਵਾਰਾਣਸੀ ਸੀਟ ਚੋਣ ਲੜੀ। ਉਨ੍ਹਾਂ ਦਾ ਮੁਕਾਬਲਾ ਕਾਂਗਰਸੀ ਉਮੀਦਵਾਰ ਅਜੇ ਰਾਏ ਅਤੇ ਸਮਾਜਵਾਦੀ ਪਾਰਟੀ ਉਮੀਦਵਾਰ ਸ਼ਾਲਿਨੀ ਯਾਦਵ ਨਾਲ ਹੈ। ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਵਾਰਾਣਸੀ ਤੋਂ ਮੋਦੀ 4,05,992 ਵੋਟਾਂ ਨਾਲ ਜਿੱਤੇ ਹਨ।  ਅਮਿਤ ਸ਼ਾਹ ਪੰਜ ਲੱਖ ਤੋਂ ਵੱਧ ਵੋਟਾਂ ਦੇ ਨਾਲ ਜੇਤੂ ਰਹੇ। ਦੱਸਣਯੋਗ ਹੇ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਰਿੰਦਰ ਮੋਦੀ ਦਾ ਮੁਕਾਬਲਾ ਹੋਇਆ ਸੀ। ਮੋਦੀ ਨੇ 3,71,784 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।  ਇਸ ਵਾਰ ਵੀ ਮੋਦੀ ਇਸ ਸੀਟ ਤੋਂ ਬਾਕੀ ਵਿਰੋਧੀ ਉਮੀਦਵਾਰਾਂ ਤੋਂ ਅੱਗੇ ਹਨ। ਜਨਤਾ ਜਾਣਦੀ ਹੈ ਕਿ ਮੋਦੀ ਦੀ ਲੀਡਰਸ਼ਿਪ ਵਿਚ ਦੇਸ਼ ਸੁਰੱਖਿਅਤ ਹੈ । ਇਸ ਵਾਰ ਭਾਜਪਾ ਪੂਰਨ ਬਹੁਮਤ ਨਾਲ ਕੇਂਦਰ ਵਿਚ ਸਰਕਾਰ ਬਣਾਏਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.