ਸੁਰੱਖਿਅਤ ਪਰਤਿਆ, ਗਰੁੱਪ ਦੇ ਦੋ ਮੈਂਬਰਾਂ ਦੀ ਹੋਈ ਮੌਤ

ਮੈਨੀਟੋਬਾ, 24 ਮਈ (ਹਮਦਰਦ ਸਮਾਚਾਰ ਸੇਵਾ): ਮੈਨੀਟੋਬਾ ਦੇ ਰਹਿਣ ਵਾਲਾ ਭਾਰਤੀ ਮੂਲ ਦਾ ਇੱਕ ਵਿਅਕਤੀ ਮਾਊਂਟ ਐਵਰੈਸਟ ਦੀ ਚੜ•ਾਈ ਉਪਰੰਤ ਵਾਪਸ ਪਰਤ ਆਇਆ ਹੈ ਪਰ ਉਸ ਦੇ ਗਰੁੱਪ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਵਿਅਕਤੀ ਦਲੀਪ ਸ਼ਿਖਾਵਤ (43) ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਅਧਿਆਪਕ ਹੈ ਅਤੇ ਸੈਂਟ ਅਮੰਤ ਫ਼ਾਊਂਡੇਸ਼ਨ ਲਈ ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਉਸ ਨੇ ਮਾਊਂਟ ਐਵਰੈਸਟ 'ਤੇ ਚੜ•ਾਈ ਕਰਨ ਦਾ ਫ਼ੈਸਲਾ ਲਿਆ ਸੀ। ਇਸ ਤੋਂ ਇਲਾਵਾ ਮਾਊਂਟ ਐਵਰੈਸਟ ਦੀ ਯਾਤਰਾ ਕਰਨਾ ਉਸ ਦਾ ਪੁਰਾਣਾ ਸੁਪਨਾ ਵੀ ਸੀ। ਅਮੰਤ ਫ਼ਾਊਂਡੇਸ਼ਨ ਨਾਨ-ਪ੍ਰੋਫ਼ਿਟ ਸੁਵਿਧਾ 'ਤੇ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਹੈ ਜਿਸ ਨਾਲ ਮੈਨੀਟੋਬਾ ਵਿੱਚ ਰਹਿੰਦੇ ਔਟੀਜ਼ਮ ਬੀਮਾਰੀ ਨਾਲ ਪੀੜਤ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ। ਪਿਛਲੇ ਹਫ਼ਤੇ ਦਲੀਪ ਸ਼ਿਖਾਵਤ ਨੇ ਐਵਰੈਸਟ ਦੀ ਉਚੀ ਚੋਟੀ 'ਤੇ ਚੜ•ਾਈ ਕਰ ਕੇ ਆਪਣਾ ਇਹ ਸੁਪਨਾ ਪੁਰਾ ਕੀਤਾ ਹੈ ਪਰ ਉਹ ਇਸ ਜਿੱਤ ਤੋਂ ਇੰਨਾ ਖ਼ੁਸ਼ ਨਹੀਂ ਹੈ। ਕਿਉਂਕਿ ਉਸ ਨੇ ਇਹ ਯਾਤਰਾ ਛੇ ਮੈਂਬਰਾਂ ਦੇ ਗਰੁੱਪ ਨਾਲ ਸ਼ੁਰੂ ਕੀਤੀ ਸੀ ਪਰ ਉਨ•ਾਂ ਵਿੱਚੋਂ ਦੋ ਮੈਂਬਰਾਂ ਦੀ ਮੌਤ ਹੋ ਗਈ ਹੈ। ਜਿਸਦਾ ਸ਼ਿਖ਼ਾਵਤ ਨੂੰ ਅਫ਼ਸੋਸ ਹੈ। ਉਸ ਨੇ ਕਿਹਾ ਕਿ ਗਰੁੱਪ ਦੇ ਦੋਨਾਂ ਮੈਂਬਰਾਂ ਨੇ ਵੀ ਚੜਾਈ ਪੂਰੀ ਕਰ ਲਈ ਸੀ ਪਰ ਰਸਤੇ 'ਚ ਵਾਪਸ ਆਉਣ ਸਮੇਂ ਇੱਕ ਮੈਂਬਰ ਦੀ ਮੌਤ ਜ਼ਿਆਦਾ ਥਕਾਵਟ ਨਾਲ ਹੋ ਗਈ। ਸ਼ਿਖਾਵਤ ਅਨੁਸਾਰ ਟਰੇਨਿੰਗ ਦੀ ਕਮੀ ਕਾਰਨ ਇਹ ਮੌਤ ਹੋਈ ਹੈ। ਦੂਜੇ ਮੈਂਬਰ ਦੀ ਮੌਤ ਦਾ ਕਾਰਨ ਅਜਿਹੀ ਥਾਂ 'ਤੇ ਰੁੱਕ ਕੇ ਆਰਾਮ ਕਰਨ ਦਾ ਸੀ ਜਿੱਥੇ ਆਕਸੀਜਨ ਦੀ ਕਮੀ ਸੀ। ਸ਼ਿਖਾਵਤ ਚਾਰ ਦਿਨਾਂ ਦੇ ਅੰਦਰ ਜਮ•ੀ ਹੋਈ ਬਰਫ਼ ਦੀ ਚੜ•ਾਈ ਉਪਰੰਤ 16 ਮਈ ਨੂੰ ਸਮੁੰਦਰੀ ਤੱਟ ਤੋਂ 8.85 ਕਿਲੋਮੀਟਰ ਉਪਰ ਸਥਿਤ ਚੋਟੀ 'ਤੇ ਪਹੁੰਚਿਆ। ਇਸ ਯਾਤਰਾ ਨੂੰ ਪੂਰੀ ਕਰਨ ਵਿੱਚ ਸ਼ਿਖਾਵਤ ਨੂੰ 50 ਤੋਂ 60 ਦਿਨ ਲੱਗ ਗਏ ਅਤੇ ਉਹ ਹਰ ਰੋਜ਼ ਛੇ ਘੰਟੇ ਸਫ਼ਰ ਕਰਦਾ ਸੀ। ਭਾਰਤ ਵਿੱਚ ਸ਼ਿਖ਼ਾਵਤ ਪਿਲਾਨੀ 'ਚ ਰਹਿੰਦਾ ਹੈ। ਉਥੋਂ ਰੇਡੀਓ ਹੋਸਟ ਮਰਸੀ ਮਰਕੁਸਾ ਨੂੰ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਉਸ ਨੇ ਕਿਹਾ ਕਿ ਉਸ ਨੇ ਇਸ ਯਾਤਰਾ ਲਈ ਬਹੁਤ ਉਡੀਕ ਕੀਤੀ ਸੀ ਅਤੇ ਤਿੰਨ ਸਾਲਾਂ ਤੱਕ ਲੰਬੀ ਟਰੇਨਿੰਗ ਵੀ ਲਈ ਸੀ। ਇਸ ਕੋਰਸ ਦੌਰਾਨ ਉਸ ਨੇ ਬਹੁਤ ਕੁਝ ਖੋਇਆ ਵੀ ਹੈ। ਉਸ ਨੇ ਦੱਸਿਆ ਕਿ ਮਾਊਂਟ ਐਵਰੈਸਟ ਦਾ ਰਸਤਾ ਬਹੁਤ ਮੁਸ਼ਕਲ ਭਰਿਆ ਹੈ। ਉਹ ਖ਼ੁਸ਼ਕਿਸਮਤ ਹੈ ਜੋ ਉਥੋਂ ਸੁਰੱਖਿਅਤ ਵਾਪਸ ਆਇਆ ਹੈ। ਸ਼ਿਖਾਵਤ ਇਸ ਤੋਂ ਪਹਿਲਾਂ ਵੀ 15 ਹੋਰ ਪਰਬਤਾਂ ਦੀ ਚੜ•ਾਈ ਕਰ ਚੁੱਕਿਆ ਹੈ। 

ਹੋਰ ਖਬਰਾਂ »