ਚੰਡੀਗੜ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਚੋਣ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਚੋਣ ਕਮਿਸ਼ਨ ਨੇ ਇਕ ਅਹਿਮ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਵੀਵੀਪੈਟ ਮਸ਼ੀਨਾਂ ਵਿਚੋਂ ਨਿਕਲੀਆਂ ਪਰਚੀਆਂ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਦਰਜ ਵੋਟਾਂ ਦਾ ਮਿਲਾਨ ਕਰਦਿਆਂ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਜਿਥੇ ਪਰਚੀ ਅਤੇ ਵੋਟ ਦਾ ਆਪਸ ਵਿਚ ਮਿਲਾਨ ਨਾ ਹੋਇਆ ਹੋਵੇ। ਇੰਡੀਆ ਟੁਡੇ ਦੀ ਰਿਪੋਰਟ ਮੁਤਾਬਕ ਭਾਰਤ ਦੇ ਸਾਰੇ ਰਾਜਾਂ ਵਿਚ ਤੈਨਾਤ ਮੁੱਖ ਚੋਣ ਅਫ਼ਸਰਾਂ ਨੇ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪ ਦਿਤੀ। ਰਿਪੋਰਟ ਮੁਤਾਬਕ 20,625 ਵੀਵੀਪੈਟ ਮਸ਼ੀਨਾਂ ਵਿਚੋਂ ਨਿਕਲੀਆਂ ਪਰਚੀਆਂ ਦਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀਆਂ ਵੋਟਾਂ ਨਾਲ ਮਿਲਾਨ ਕੀਤਾ ਗਿਆ ਅਤੇ ਇਕ ਵੀ ਵੋਟ ਗ਼ਲਤ ਨਹੀਂ ਮਿਲੀ। ਚੋਣ ਕਮਿਸ਼ਨ ਵੱਲੋਂ ਵੋਟਾਂ ਦੌਰਾਨ 17.3 ਲੱਖ ਵੀਵੀਪੈਟ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਸਨ ਜਿਨ•ਾਂ ਵਿਚੋਂ 20,625 ਦੀਆਂ ਪਰਚੀਆਂ ਦਾ ਦਸਤੀ ਤੌਰ 'ਤੇ ਮਿਲਾਨ ਕੀਤਾ ਗਿਆ। ਚੇਤੇ ਰਹੇ ਕਿ ਵਿਰੋਧੀ ਪਾਰਟੀਆਂ ਨੇ 50 ਫ਼ੀ ਸਦੀ ਪਰਚੀਆਂ ਦੇ ਮਿਲਾਨ ਦੀ ਮੰਗ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਸਿਰਫ਼ ਇਕ ਵਿਧਾਨ ਸਭਾ ਹਲਕੇ ਦੇ ਪੰਜ ਪੋਲਿੰਗ ਬੂਥਾਂ ਦੀਆਂ ਪਰਚੀਆਂ ਦਾ ਮਿਲਾਨ ਕੀਤੇ ਜਾਣ ਦੇ ਹੁਕਮ ਦਿਤੇ ਸਨ। ਚੋਣਾਂ ਤੋਂ ਪਹਿਲਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਬਾਰੇ ਕਈ ਸਵਾਲ ਉਠਾਏ ਗਏ ਪਰ ਚੋਣ ਕਮਿਸ਼ਨ ਨੇ ਹਰ ਵਾਰ ਇਹ ਕਹਿੰਦਿਆਂ ਇਨ•ਾਂ ਨੂੰ ਰੱਦ ਕਰ ਦਿਤਾ ਕਿ ਵੋਟਿੰਗ ਮਸ਼ੀਨਾਂ ਨਾਲ ਕਿਸੇ ਕਿਸਮ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.