ਔਟਵਾ, 27 ਮਈ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਅਤੇ ਵੈਨਕੂਵਰ ਸ਼ਹਿਰਾਂ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੈਨੇਡਾ ਦੀ ਸੰਸਦ ਵਿਚ ਗੂੰਜੀ ਜਦੋਂ ਬਰੈਂਪਟਨ ਨੌਰਥ ਤੋਂ ਐਮ.ਪੀ ਰੂਬੀ ਸਹੋਤਾ ਨੇ ਇਸ ਬਾਬਤ ਇਕ ਪਟੀਸ਼ਨ ਪਾਰਲੀਮੈਂਟ ਵਿਚ ਦਾਖ਼ਲ ਕਰ ਦਿਤੀ। ਰੂਬੀ ਸਹੋਤਾ ਨੇ ਕਿਹਾ ਕਿ ਕੈਨੇਡਾ ਵਿਚ ਲੱਖਾਂ ਪੰਜਾਬੀ ਵਸਦੇ ਹਨ ਜਿਨ•ਾਂ ਨੂੰ ਸਿੱਧੀ ਉਡਾਣ ਰਾਹੀਂ ਅੰਮ੍ਰਿਤਸਰ ਪੁੱਜਣ ਦੀ ਸਹੂਲਤ ਮਿਲਣੀ ਚਾਹੀਦੀ ਹੈ। ਰੂਬੀ ਸਹੋਤਾ ਦੇ ਇਸ ਉਪਰਾਲੇ ਦਾ ਫਲਾਈ ਅੰਮ੍ਰਿਤਸਰ ਮੁਹਿੰਮ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ ਫ਼ਲਾਈ ਅੰਮ੍ਰਿਤਸਰ ਮੁਹਿੰਮ ਦੇ ਨੌਰਥ ਅਮੈਰਿਕਾ ਮਾਮਲਿਆਂ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਰੂਬੀ ਸਹੋਤਾ ਨੇ ਏਅਰ ਕੈਨੇਡਾ ਦੇ ਨੁਮਾਇੰਦੇ ਨਾਲ ਖ਼ਾਸ ਤੌਰ 'ਤੇ ਮੁਲਾਕਾਤ ਕਰ ਕੇ ਪੰਜਾਬੀਆਂ ਲਈ ਇਨ•ਾਂ ਉਡਾਣਾਂ ਦੀ ਜ਼ਰੂਰਤ ਬਾਰੇ ਜਾਣੂ ਕਰਵਾਇਆ। ਉਧਰ ਫ਼ਲਾਈ ਅੰਮ੍ਰਿਤਸਰ ਮੁਹਿੰਮ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੋਂ ਐਮ.ਪੀ. ਰਣਦੀਪ ਸਿੰਘ ਸਰਾਏ ਵੱਲੋਂ ਵੈਨਕੂਵਰ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਵਾਉਣ ਖਾਤਰ ਏਅਰ ਕੈਨੇਡਾ ਦੇ ਅਫ਼ਸਰਾਂ ਨਾਲ ਪਿਛਲੇ ਮਹੀਨੇ ਕੀਤੀ ਮੀਟਿੰਗ ਦਾ ਸਵਾਗਤ ਕੀਤਾ। 

ਹੋਰ ਖਬਰਾਂ »