ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਮਨ ਅਤੇ ਸਰੀਰ ਦੋਵੇਂ ਹੀ ਆਰਾਮ ਨਹੀਂ ਕਰ ਪਾਉਂਦੇ। ਸਾਨੂੰ ਜਿੰਨੀ ਨੀਂਦ ਚਾਹੀਦੀ ਹੈ, ਉਸ ਤੋਂ ਘੱਟ ਹੀ ਸੋ ਪਾਉਂਦੇ ਹਾਂ। ਇਸ ਵਜ੍ਹਾ ਨਾਲ ਮਾਨਸਿਕ ਅਤੇ ਸਰੀਰਕ ਥਕਾਣ ਹੁੰਦੀ ਹੈ, ਜੋ ਤਣਾਅ ਨੂੰ ਜਨਮ ਦਿੰਦੀ ਹੈ। ਤਣਾਅ ਇੱਕ ਅਜਿਹੀ ਪ੍ਰੇਸ਼ਾਨੀ ਹੈ, ਜੋ ਕਿੰਨੀਆਂ ਹੀ ਬੀਮਾਰੀਆਂ ਲਈ ਆਧਾਰ ਤਿਆਰ ਕਰਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਤਣਾਅ ਤੋਂ ਬਚ ਕੇ ਰਹੀਏ। ਤਣਾਅ ਦੂਰ ਕਰਨ ਲਈ ਯੋਗ ਦਾ ਸਹਾਰਾ ਲਿਆ ਜਾ ਸਕਦਾ ਹੈ। ਤਣਾਅ ਦੂਰ ਕਰਨ ਲਈ ਇੱਕ ਅਜਿਹਾ ਯੋਗ ਆਸਨ ਕਰਨਾ ਚਾਹੀਦਾ ਹੈ, ਜਿਸ ਵਿੱਚ ਕੋਈ ਸਰੀਰਕ ਮਿਹਨਤ ਨਾ ਲੱਗੇ, ਇਸ ਯੋਗ ਆਸਨ ਦਾ ਨਾਮ ਹੈ ਸ਼ਵਾਸਨ। ਸ਼ਵਾਸਨ ਇੱਕ ਸਿਰਫ ਅਜਿਹਾ ਆਸਨ ਹੈ, ਜਿਸ ਨੂੰ ਹਰ ਉਮਰ ਦੇ ਲੋਕ ਕਰ ਸਕਦੇ ਹਨ। ਸ਼ਵਾਸਨ ਲਈ ਸਭ ਤੋਂ ਪਹਿਲਾਂ ਸ਼ਾਂਤੀ ਵਾਲੀ ਜਗ੍ਹਾ ਹੋਣੀ ਚਾਹੀਦੀ ਹੈ, ਇਹ ਸਿਰਫ ਲੇਟ ਕੇ ਕਰਨ ਵਾਲਾ ਆਸਨ ਹੈ।
ਸ਼ਵਾਸਨ ਕਰਨ ਦੀ ਵਿਧੀ : ਹੁਣ ਉੱਥੇ ਇੱਕ ਆਸਨ ਜਾਂ ਚਟਾਈ ਵਿਛਾ ਲਓ ਅਤੇ ਪਿੱਠ ਦੇ ਬਲ ਲੇਟ ਜਾਓ। ਦੋਵੇਂ ਹੱਥਾਂ ਨੂੰ ਸਰੀਰ ਤੋਂ ਘੱਟ ਤੋਂ ਘੱਟ 5 ਇੰਚ ਦੀ ਦੂਰੀ ਤੇ ਕਰੋ। ਦੋਵੇਂ ਪੈਰਾਂ ਦੇ ਵਿੱਚ ਵੀ ਘੱਟ ਤੋਂ ਘੱਟ ਇਕ ਫੁੱਟ ਦੀ ਦੂਰੀ ਰੱਖੋ। ਹਥੇਲੀਆਂ ਨੂੰ ਅਸਮਾਨ ਦੀ ਤਰਫ ਰੱਖੋ ਅਤੇ ਹੱਥਾਂ ਨੂੰ ਢਿੱਲਾ ਛੱਡ ਦਿਓ। ਸਰੀਰ ਨੂੰ ਢਿੱਲਾ ਛੱਡ ਦਿਓ। ਅੱਖਾਂ ਨੂੰ ਬੰਦ ਕਰ ਲਓ, ਹੁਣ ਹਲਕਾ ਹਲਕਾ ਸਾਹ ਲਓ। ਪੂਰਾ ਧਿਆਨ ਹੁਣ ਆਪਣੇ ਸਾਹਾਂ ਉੱਤੇ ਕੇਂਦਰਿਤ ਕਰੋ।
ਲਾਭ : ਇਹ ਆਸਨ ਤਣਾਅ ਨੂੰ ਦੂਰ ਕਰਦਾ ਹੈ। ਉੱਚ ਰਕਤਚਾਪ, ਮਧੂਮੇਹ, ਮਨੋਵਿਕਾਰ, ਦਿਲ ਦੇ ਰੋਗ ਆਦਿਕ ਵਿੱਚ ਵੀ ਇਸ ਯੋਗ ਆਸਨ ਨਾਲ ਲਾਭ ਹੁੰਦਾ ਹੈ। ਇਸ ਯੋਗ ਆਸਨ ਨਾਲ ਸਰੀਰ ਦੀ ਥਕਾਣ ਵੀ ਦੂਰ ਹੁੰਦੀ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਸ਼ਵਾਸਨ ਕਰਨ ਨਾਲ ਯਾਦਦਾਸ਼ਤ, ਇਕਾਗਰਸ਼ਕਤੀ ਵੀ ਵਧਦੀ ਹੈ। ਹਾਲਾਂਕਿ ਇਹ ਆਸਨ ਬੇਹੱਦ ਸਰਲ ਹੈ ਅਤੇ ਇਸਨੂੰ ਕੋਈ ਵੀ ਕਰ ਸਕਦਾ ਹੈ, ਪ੍ਰੰਤੂ ਫਿਰ ਵੀ ਜੇਕਰ ਕਿਸੇ ਵਿਅਕਤੀ ਨੂੰ ਕਮਰ ਦਰਦ ਜਾਂ ਕਮਰ ਨਾਲ ਜੁੜੀ ਕੋਈ ਵੱਡੀ ਸਮੱਸਿਆ ਹੋਵੇ ਤਾਂ ਇਸ ਨੂੰ ਨਾ ਕਰੋ ਜਾਂ ਕਿਸੇ ਯੋਗ ਮਾਹਿਰ ਦੀ ਸਲਾਹ ਲੈ ਲਓ।

ਹੋਰ ਖਬਰਾਂ »