ਮਨੀਮਾਜਰਾ, 29 ਮਈ, (ਹ.ਬ.) : ਸੱਸ-ਨੂੰਹ ਵਿਚ ਦਾਜ ਅਤੇ ਘਰ ਦੇ ਕੰਮਾਂ ਨੂੰ ਲੈ ਕੇ ਝਗੜੇ ਹੁੰਦੇ ਰਹਿੰਦੇ ਹਨ। ਲੇਕਿਨ ਇੱਕ ਮਾਮਲੇ ਵਿਚ ਮੋਬਾਈਲ ਨੂੰ ਲੈ ਕੇ ਝਗੜਾ ਹੋ ਗਿਆ। ਨੂੰਹ ਨੂੰ ਸੱਸ ਨੇ ਜ਼ਿਆਦਾ ਫੋਨ 'ਤੇ ਗੱਲ ਕਰਨ ਤੋਂ ਮਨ੍ਹਾ ਕੀਤਾ। ਬਸ ਇਸ ਗੱਲ 'ਤੇ ਨੂੰਹ ਨੇ ਸੱਸ ਦਾ ਕੁਟਾਪਾ ਚਾੜ੍ਹ ਦਿੱਤਾ।  ਬਜ਼ੁਰਗ ਨੂੰ  ਕਾਫੀ ਸੱਟਾਂ ਲੱਗੀਆਂ। ਮੌਕੇ 'ਤੇ ਪੁੱਜੀ ਪੁਲਿਸ ਨੇ ਬਜ਼ੁਰਗ ਔਰਤ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ।  ਨੂੰਹ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ  ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਬਾਅਦ ਵਿਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।  ਪੁਲਿਸ ਨੇ ਦੱਸਿਆ ਕਿ ਮੌਲੀ ਜਾਗਰਾਂ ਵਿਚ ਸ਼ਾਂਤੀ ਦੇਵੀ ਨਾਂ ਦੀ ਮਹਿਲਾ ਰਹਿੰਦੀ ਹੈ। ਸ਼ਾਂਤੀ ਦੇਵੀ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ ਕਿ ਉਸ ਦੀ ਨੂੰਹ ਸੋਨੀਆ ਨੇ ਉਸ ਨਾਲ ਮਾਰਕੁੱਟ ਕੀਤੀ। ਸੋਨੀਆ ਮੋਬਾਈਲ 'ਤੇ ਬਹੁਤ ਜ਼ਿਆਦਾ ਗੱਲਾਂ ਕਰਦੀ ਹੈ।  ਪ੍ਰੇਸ਼ਾਨ ਹੋ ਕੇ ਮੈਂ ਉਸ ਨੂੰ ਕਿਹਾ ਕਿ ਜ਼ਿਆਦਾ ਦੇਰ ਮੋਬਾਈਲ 'ਤੇ ਗੱਲ ਕਰਨਾ ਠੀਕ ਨਹੀਂ ਹੁੰਦਾ। ਇਹ ਸੁਣ ਕੇ ਸੋਨੀਆ ਗੁੱਸੇ ਵਿਚ ਆ ਗਈ ਅਤੇ ਝਗੜਾ ਕਰਨ ਲੱਗੀ। ਇਸ ਤੋਂ ਬਾਅਦ ਸੋਨੀਆ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।  ਬਜ਼ੁਰਗ ਔਰਤ ਦੀ ਸ਼ਿਕਾਇਤ ਆਉਣ ਤੋਂ ਬਾਅਦ  ਪੁਲਿਸ ਨੇ ਸੋਨੀਆ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਬਜ਼ੁਰਗ ਨੂੰ ਮਨੀਮਾਜਰਾ ਹਸਪਤਾਲ ਵਿਚ ਐਡਮਿਟ ਕਰਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.